ਬਦਫੈਲੀ ਕਰਨ ਦੇ ਦੋਸ਼ ''ਚ ਪਰਚਾ ਦਰਜ

08/18/2017 1:08:49 PM


ਫਰੀਦਕੋਟ(ਰਾਜਨ)-ਪਿੰਡ ਸਾਧਾਂਵਾਲਾ ਨਿਵਾਸੀ ਇਕ ਪਰਿਵਾਰ ਦੇ ਨੌਜਵਾਨ ਲੜਕੇ ਨਾਲ ਇਕ ਧਰਮ ਪ੍ਰਚਾਰਕ ਵੱਲੋਂ ਡਰਾ-ਧਮਕਾ ਕੇ ਬਦਫ਼ੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 
ਸਾਧਾਂਵਾਲਾ ਨਿਵਾਸੀ ਇਕ 19 ਸਾਲਾ ਲੜਕੇ ਨੇ ਗੁਰਦੁਆਰਾ ਸਾਹਿਬ ਸਾਧਾਂਵਾਲਾ ਦੇ ਮੁੱਖ ਸੇਵਾਦਾਰ ਬਾਬਾ ਅਵਤਾਰ ਸਿੰਘ 'ਤੇ ਦੋਸ਼ ਲਾਇਆ ਕਿ ਕਰੀਬ 2 ਕੁ ਸਾਲ ਪਹਿਲਾਂ ਉਹ ਉਸ ਨੂੰ ਦੇਗ ਦੇਣ ਦੇ ਬਹਾਨੇ ਉਸ ਵੇਲੇ ਦਰਬਾਰ ਹਾਲ ਵਿਚ ਲੈ ਗਿਆ, ਜਦੋਂ ਉਹ ਖੇਤਾਂ ਵੱਲ ਜਾ ਰਿਹਾ ਸੀ। 
ਉਸ ਨੇ ਦੱਸਿਆ ਕਿ ਬਾਬਾ ਉਸ ਨੂੰ ਦੇਗ ਦੇਣ ਤੋਂ ਬਾਅਦ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਬਣੇ ਇਕ ਕਮਰੇ ਵਿਚ ਲੈ ਗਿਆ, ਜਿਥੇ ਉਸ ਨੂੰ ਡਰਾ-ਧਮਕਾ ਕੇ ਉਸ ਨੇ ਉਸ ਨਾਲ ਬਦਫ਼ੈਲੀ ਕੀਤੀ। ਇਸ ਉਪਰੰਤ ਉਸ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਇਸ ਸਬੰਧੀ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਮਰਵਾ ਦੇਵੇਗਾ। ਉਸ ਨੇ ਦੱਸਿਆ ਕਿ ਉਸ ਨੇ ਡਰਦੇ ਮਾਰੇ ਇਸ ਸਬੰਧੀ ਕਿਸੇ ਨੂੰ ਨਹੀਂ ਦੱਸਿਆ ਪਰ ਉਹ ਹਫ਼ਤੇ ਜਾਂ ਦਸ ਦਿਨਾਂ ਬਾਅਦ ਬਦਫੈਲੀ ਕਰ ਕੇ ਉਸ ਨੂੰ ਧਮਕਾਉਂਦਾ ਰਹਿੰਦਾ ਸੀ। 
ਪੀੜਤ ਨੇ ਦੱਸਿਆ ਕਿ ਜਦੋਂ ਬਾਬਾ ਉਸ ਨੂੰ ਫੋਨ ਕਰਦਾ ਸੀ ਤਾਂ ਉਸ ਦੀ ਰਿਕਾਰਡਿੰਗ ਵੀ ਉਹ ਕਰ ਲੈਂਦਾ ਸੀ। ਜਦ ਰਿਕਾਰਡਿੰਗ ਬਾਰੇ ਬਾਬੇ ਨੂੰ ਪਤਾ ਲੱਗਾ ਤਾਂ ਉਸ ਨੇ ਉਸ ਨਾਲ ਗੱਲਬਾਤ ਕਰਨੀ ਬੰਦ ਦਿੱਤੀ ਅਤੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਫ਼ੋਨ ਦੀ ਰਿਕਾਰਡਿੰਗ ਕਿਸੇ ਨੂੰ ਸੁਣਾਈ ਤਾਂ ਇਸ ਦੇ ਨਤੀਜੇ ਮਾੜੇ ਨਿਕਲਣਗੇ। 
ਬੀਤੀ 13 ਅਗਸਤ ਨੂੰ ਜਦ ਉਹ ਆਪਣੇ ਫ਼ੋਨ 'ਤੇ ਬਾਬੇ ਦੀ ਰਿਕਾਰਡਿੰਗ ਸੁਣ ਰਿਹਾ ਸੀ ਤਾਂ ਉਸ ਦੇ ਪਿਤਾ ਨੇ ਮੋਬਾਇਲ ਖੋਹ ਕੇ ਰਿਕਾਰਡਿੰਗ ਸੁਣ ਲਈ ਤਾਂ ਉਸ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਬਾਬਾ ਉਸ ਨਾਲ ਦੋ ਸਾਲਾਂ ਤੋਂ ਬਦਫ਼ੈਲੀ ਕਰ ਰਿਹਾ ਹੈ।
ਥਾਣਾ ਸਦਰ ਦੇ ਇੰਚਾਰਜ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਇਸ ਮਾਮਲੇ ਵਿਚ ਪਰਚਾ ਦਰਜ ਕਰ ਕੇ ਤਫ਼ਤੀਸ਼ ਜਾਰੀ ਹੈ, ਜਦਕਿ ਦੂਜੇ ਪਾਸੇ ਬਾਬਾ ਅਵਤਾਰ ਸਿੰਘ ਸਾਧਾਂਵਾਲਾ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪਹਿਲੀਆਂ ਹੋਈਆਂ ਬੇਅਦਬੀਆਂ ਦੇ ਮਾਮਲੇ ਵਿਚ ਜਨਤਕ ਸੰਘਰਸ਼ ਆਰੰਭ ਕੀਤਾ ਗਿਆ ਸੀ ਅਤੇ ਹੁਣ ਉਸ ਨੂੰ ਸਾਜ਼ਿਸ਼ ਰਚ ਕੇ ਬਦਨਾਮ ਕਰ ਕੇ ਫ਼ਸਾਇਆ ਜਾ ਰਿਹਾ ਹੈ।


Related News