ਸਹੁਰੇ ਪਰਿਵਾਰ ਤੋਂ ਦੁੱਖੀ ਔਰਤ ਨੇ ਕੀਤੀ ਆਤਮ-ਹੱਤਿਆ, ਮਾਮਲਾ ਦਰਜ

08/17/2017 4:27:32 PM


ਫਾਜ਼ਿਲਕਾ(ਨਾਗਪਾਲ) : ਥਾਣਾ ਸਦਰ ਪੁਲਸ ਫਾਜ਼ਿਲਕਾ ਨੇ ਪਿੰਡ ਰਾਮ ਸਿੰਘ ਵਾਲੀ ਭੈਣੀ ਵਿਚ ਸਹੁਰੇ ਪਰਿਵਾਰ ਤੋਂ ਦੁੱਖੀ ਇਕ ਔਰਤ ਵੱਲੋਂ ਜ਼ਹਿਰ ਪੀ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਣ ਸਬੰਧੀ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਸ ਨੂੰ ਦਿੱਤੇ ਬਿਆਨ ਵਿਚ ਫੁੱਮਣ ਸਿੰਘ ਵਾਸੀ ਪਿੰਡ ਅਮਰਪੁਰਾ ਢਾਣੀ ਪਿੰਡ ਆਲਮਸ਼ਾਹ ਨੇ ਦੱਸਿਆ ਕਿ ਰਾਜ ਸਿੰਘ, ਬੱਗੂ ਸਿੰਘ, ਵੀਰੋ ਬਾਈ, ਕਮਲੇਸ਼ ਰਾਣੀ, ਬਲਵਿੰਦਰ ਸਿੰਘ ਸਾਰੇ ਵਾਸੀ ਪਿੰਡ ਰਾਮ ਸਿੰਘ ਵਾਲੀ ਭੈਣੀ ਉਸਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ ਜਿਨ੍ਹਾ ਤੋਂ ਦੁਖੀ ਹੋ ਕੇ ਉਸਦੀ ਲੜਕੀ ਨੇ 13 ਅਗਸਤ 2017 ਨੂੰ ਸਵੇਰੇ ਲਗਭਗ 10.40 ਵਜੇ ਜ਼ਹਿਰ ਪੀ ਲਿਆ ਅਤੇ ਜਿਸਦੀ ਇਲਾਜ ਦੌਰਾਨ ਹੀ ਮੌਤ ਹੋ ਗਈ। ਪੁਲਸ ਨੇ ਹੁਣ ਜਾਂਚ ਪੜ੍ਹਤਾਲ ਕਰਨ ਤੋਂ ਬਾਅਦ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।


Related News