ਸੱਟਾਂ ਮਾਰ ਕੇ ਜਖ਼ਮੀ ਕਰਨ ਵਾਲਿਆ ਖਿਲਾਫ਼ ਕੇਸ ਦਰਜ

09/21/2017 2:11:39 PM

ਬਟਾਲਾ (ਸੈਂਡੀ) - ਥਾਣਾ ਸ਼੍ਰੀ ਹਰਗੋਬਿੰਦਪੁਰ ਦੀ ਪੁਲਸ ਵੱਲੋਂ ਇੱਕ ਵਿਅਕਤੀ ਨੂੰ ਸੱਟਾਂ ਮਾਰ ਕੇ ਜਖ਼ਮੀ ਕਰਨ ਵਾਲੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬੰਧੀ ਪੁਲਸ ਨੂੰ ਦਿੱਤੀ ਰਿਪੋਰਟ 'ਚ ਜਸਪਾਲ ਸਿੰਘ ਪੁੱਤਰ ਨਾਨਕ ਚੰਦ ਵਾਸੀ ਸ਼੍ਰੀ ਹਰਗੋਬਿੰਦਪੁਰ ਨੇ ਦੱਸਿਆ ਕਿ ਬੀਤੇ ਕੱਲ ਉਹ ਆਪਣੇ ਘਰ ਦੇ ਬਾਹਰ ਗਲੀ 'ਚ ਖੜਾ ਸੀ, ਕਿ ਮੁਹੱਲੇ ਦੇ ਹੀ ਕੁਝ ਵਿਅਕਤੀਆਂ ਨਾਲ ਪੁਰਾਣੀ ਰੰਜ਼ਿਸ ਤਹਿਤ ਝਗੜਾ ਹੋਇਆ ਸੀ, ਕਿ ਉਕਤ ਵਿਅਕਤੀਆਂ ਮੇਰੇ ਤੇ ਬੇਸਬਾਲ ਨਾਲ ਹਮਲਾ ਕਰਕੇ ਮੈਨੂੰ ਜਖ਼ਮੀ ਕਰ ਦਿੱਤਾ। ਇਸ ਸੰਬੰਧੀ ਏ. ਐਸ. ਆਈ ਜਤਿੰਦਰ ਸਿੰਘ ਨੇ ਜਸਪਾਲ ਦੇ ਬਿਆਨਾ ਤੇ ਬਲਦੇਵ ਰਾਜ ਪੁੱਤਰ ਬੀਲਾ ਰਾਮ, ਕੇਵਲ ਸਿੰਘ ਪੁੱਤਰ ਸਵਰਣ ਸਿੰਘ, ਅਮਰੀਕ ਸਿੰਘ ਪੁੱਤਰ ਸਵਰਣ ਸਿੰਘ, ਚੇਤਨ ਪੁੱਤਰ ਬਲਦੇਵ ਰਾਜ, ਮਹਿੰਦਰ ਕੌਰ ਪਤਨੀ ਸਵਰਣ ਸਿੰਘ ਵਾਸੀਅਨ ਸ਼੍ਰੀ ਹਰਗੋਬਿੰਦਪੁਰ ਦੇ ਖਿਲਾਫ਼ ਕੇਸ ਦਰਜ ਕਰ ਦਿੱਤਾ ਹੈ।


Related News