ਹਾਦਸੇ ''ਚ ਕਾਰ ਨੁਕਸਾਨੀ

07/23/2017 7:07:39 AM

ਭੋਗਪੁਰ, (ਰਾਣਾ)- ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਬੇਕਾਬੂ ਹੋਈ ਕਾਰ  ਗਰਿੱਲਾਂ 'ਚ ਜਾ ਵੱਜੀ। ਇਸ ਕਾਰਨ ਕਾਰ ਨੁਕਸਾਨੀ ਗਈ ਤੇ ਡਰਾਈਵਰ ਵਾਲ-ਵਾਲ ਬਚ ਗਿਆ। ਜਾਣਕਾਰੀ ਅਨੁਸਾਰ ਕਾਰ ਗੁਰਪ੍ਰੀਤ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਭਗਵਾਨਸਰ ਪਠਾਨਕੋਟ ਚਲਾ ਰਿਹਾ ਸੀ। ਉਹ ਜਲੰਧਰ ਵੱਲ ਨੂੰ ਆ ਰਿਹਾ ਸੀ ਕਿ ਕਾਰ ਤੇਜ਼ ਹੋਣ ਕਾਰਨ ਸੰਤੁਲਨ ਵਿਗੜ ਗਿਆ ਤੇ ਕਾਰ ਡਿਵਾਈਡਰ ਤੋਂ ਲੰਘ ਕੇ ਦੂਸਰੀ ਸਾਈਡ ਗਰਿੱਲਾਂ ਵਿਚ ਜਾ ਵੱਜੀ।


Related News