ਕੈਪਟਨ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਸ ਨੇ ਕੱਸਿਆ ਤਸਕਰਾਂ 'ਤੇ ਸ਼ਿਕੰਜਾ

06/26/2017 11:06:43 AM

ਲੁਧਿਆਣਾ (ਰਿਸ਼ੀ) — ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਵਲੋਂ ਨਸ਼ਾ ਮੁਕਤ ਪੰਜਾਬ ਬਨਾਉਣ ਦਾ ਜੋ ਵਾਅਦਾ ਕੀਤਾ ਗਿਆ  ਸੀ। ਉਸ ਨੂੰ ਪੂਰਾ ਕਰਨ ਦਾ ਕਸ਼ਿਨਰੇਟ ਪੁਲਸ ਵਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਗੱਲ ਦਾ ਸਬੂਤ ਸਰਕਾਰ ਬਨਣ ਦੇ ਪਹਿਲੇ 90 ਦਿਨਾਂ 'ਚ ਦਰਜ ਹੋਏ ਨਸ਼ਾ ਤਸਕਰੀ ਦੇ ਮਾਮਲਿਆਂ ਤੋਂ ਲਗਾਇਆ ਜਾ ਸਕਦਾ ਹੈ। ਕਮਿਸ਼ਨਰੇਟ ਪੁਲਸ ਵਲੋਂ 16 ਮਾਰਚ ਤੋਂ ਬਾਅਦ ਪਹਿਲਾਂ 90 ਦਿਨਾਂ 'ਚ ਐੱਨ. ਡੀ. ਪੀ. ਐੱਸ. ਏਕਟ ਦੇ 149 ਕੇਸ ਦਰਜ ਕੀਤੇ ਗਏ ਹਨ ਤੇ 197 ਨਸ਼ਾ ਤਸਕਰਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਪਹੁੰਚਾਇਆ ਗਿਆ ਹੈ। ਉਥੇ ਹੀ ਐੱਸ. ਟੀ. ਐੱਫ ਵਲੋਂ ਵੀ ਲਗਭਗ 13 ਕਿਲੋ ਹੈਰੋਇਨ ਸਮੇਤ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। 
ਮੈਡੀਕਲ ਨਸ਼ੇ ਦੀ ਵੀ ਰਿਕਵਰੀ
ਪੁਲਸ ਵਲੋਂ ਮੈਡੀਕਲ ਨਸ਼ੇ ਦੀ ਵੀ ਰਿਕਵਰੀ ਕੀਤੀ ਗਈ ਹੈ, ਪੁਲਸ ਨੇ ਮੈਡੀਕਲ ਨਸ਼ੇ ਦੇ 4 ਮਾਮਲੇ ਦਰਜ ਕਰ ਕੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਨ੍ਹਾਂ ਕੋਲੋਂ 10,210 ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਗਏ ਹਨ।
206 ਸ਼ਰਾਬ ਤਸਕਰਾਂ 'ਤੇ ਵੀ ਚਲਿਆ ਡੰਡਾ
ਕਾਂਗਰਸ ਸਰਕਾਰ ਆਉਣ ਤੋਂ ਬਾਅਦ ਤਸਕਰਾਂ ਦੇ ਨਾਲ-ਨਾਲ ਸ਼ਰਾਬ ਤਸਕਰਾਂ 'ਤੇ ਵੀ ਪੁਲਸ ਵਲੋਂ ਡੰਡਾ ਚਲਾਇਆ ਗਿਆ ਹੈ ਤੇ ਵੱਖ-ਵੱਖ ਥਾਣਿਆਂ 'ਚ 148 ਐਕਸਾਈਜ਼ ਐਕਟ ਦੇ ਕੇਸ ਦਰਜ ਕਰ ਕੇ 206 ਤਸਕਰਾਂ ਨੂੰ ਗ੍ਰਿਫਤਾਰ ਕਰ ਕੇ ਭਾਰੀ ਮਾਤਰਾ 'ਚ ਰਿਕਵਰੀ ਕੀਤੀ ਜਾ ਚੁੱਕੀ ਹੈ।


Related News