ਕੈਪਟਨ ਖਿਲਾਫ ਕੇਸ ਦੀ ਸੁਣਵਾਈ 24 ਤਕ ਟਲੀ

08/17/2017 9:47:50 PM

ਮੋਹਾਲੀ (ਕੁਲਦੀਪ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਕਈ ਮੁਲਜ਼ਮਾਂ ਖਿਲਾਫ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘੋਟਾਲੇ ਦੇ ਸਬੰਧ ਵਿਚ ਮੋਹਾਲੀ ਅਦਾਲਤ ਵਿਚ ਚੱਲ ਰਹੇ ਭ੍ਰਿਸ਼ਟਾਚਾਰ ਦੇ ਕੇਸ ਦੀ ਸੁਣਵਾਈ ਅੱਜ ਮੋਹਾਲੀ ਦੀ ਅਦਾਲਤ ਵਿਚ ਹੋਈ। ਕੇਸ ਵਿਚ 1 ਜੁਲਾਈ ਨੂੰ ਪਬਲਿਕ ਪ੍ਰੋਸੀਕਿਊਟਰ ਵਲੋਂ ਬਹਿਸ ਮੁਕੰਮਲ ਹੋਣ ਕਾਰਨ ਅੱਜ ਅਦਾਲਤ ਵਿਚ ਫੈਸਲਾ ਸੁਣਾਏ ਜਾਣ ਦੀ ਸੰਭਾਵਨਾ ਸੀ ਪਰ ਅਦਾਲਤ ਨੇ ਕੇਸ ਨੂੰ 24 ਅਗਸਤ ਲਈ ਪੈਂਡਿੰਗ ਰੱਖ ਲਿਆ ਹੈ। ਅੱਜ ਕੇਸ ਦੀ ਸੁਣਵਾਈ ਮੌਕੇ ਅਦਾਲਤ ਵਿਚ ਸਿਰਫ ਤਿੰਨ ਮੁਲਜ਼ਮ ਰਾਜੀਵ ਭਗਤ, ਨਛੱਤਰ ਸਿੰਘ ਮਾਵੀ ਤੇ ਕ੍ਰਿਸ਼ਨ ਕੁਮਾਰ ਕੌਲ ਪੇਸ਼ ਹੋਏ ਜਦੋਂਕਿ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਮੁਲਜ਼ਮ ਅਦਾਲਤ ਵਿਚ ਪੇਸ਼ ਨਹੀਂ ਹੋਏ । ਉਨ੍ਹਾਂ ਆਪਣੇ ਵਕੀਲਾਂ ਰਾਹੀਂ ਅਦਾਲਤ ਵਿਚ ਅਰਜ਼ੀ ਭੇਜ ਕੇ ਪੇਸ਼ੀ ਤੋਂ ਛੋਟ ਲੈ ਰੱਖੀ ਸੀ ।


Related News