ਭਾਖੜਾ ਨਹਿਰ ਵਿਚ ਟ੍ਰੈਕਟਰ-ਟਰਾਲੀ ਸਮੇਤ ਦੋ ਡੁੱਬੇ, ਇਕ ਦੀ ਮੌਤ, ਦੂਜਾ ਲਾਪਤਾ

10/17/2017 6:26:23 PM

ਖਨੌਰੀ (ਹਰਜੀਤ) : ਇਥੋਂ ਲੰਘਦੀ ਭਾਖੜਾ ਮੇਨ ਲਾਈਨ ਦੀ ਬਰਵਾਲਾ ਲਿੰਕ ਬ੍ਰਾਂਚ ਵਿਚ ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਜੈ ਭਗਵਾਨ ਕਰੋਦੇਵਾਲੇ ਦਾ ਪੋਤਾ ਅਤੇ ਉਨ੍ਹਾਂ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਮਜਦੂਰ ਟ੍ਰੈਕਟਰ-ਟਰਾਲੀ ਸਮੇਤ ਜਾ ਡਿੱਗੇ। ਇਸ ਹਾਦਸੇ ਵਿਚ ਮਜਦੂਰ ਦੀ ਮੌਤ ਹੋ ਗਈ ਜਦਕਿ ਹਰਬਿਲਾਸ ਲਾਪਤਾ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਅਤੇ ਹੌਲਦਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਕੱਲ੍ਹ ਸਵੇਰੇ ਕਰੀਬ 7 ਸੱਤ ਵਜੇ ਭਾਖੜਾ ਨਹਿਰ ਦੇ ਨਜ਼ਦੀਕ ਆੜ੍ਹਤੀ ਜੈ ਭਗਵਾਨ ਦੇ ਪਲਾਟ ਵਿਚੋਂ ਇਕ ਮੱਝ ਖੁੱਲ੍ਹ ਕੇ ਭੱਜ ਗਈ ਸੀ ਜਿਸ ਨੂੰ ਫੜਨ ਲਈ ਆੜ੍ਹਤੀ ਜੈ ਭਗਵਾਨ ਦਾ ਪੋਤਾ ਹਰਬਿਲਾਸ (15) ਪੁੱਤਰ ਸਜਨ ਸਿੰਘ ਵਾਸੀ ਵਾਰਡ ਨੰਬਰ 11 ਖਨੌਰੀ ਅਤੇ ਉਨ੍ਹਾਂ ਦਾ ਮਜਦੂਰ ਮੁਕੈਸ਼ ਕੁਮਾਰ (28) ਪੁੱਤਰ ਛੋਟੂ ਰਾਮ ਟਰੈਕਟਰ ਰਾਹੀਂ ਭਾਖੜਾ ਨਹਿਰ ਦੀ ਬਰਵਾਲਾ ਬ੍ਰਾਂਚ ਕੇ ਕੰਢੇ-ਕੰਢੇ ਖਨੌਰੀ ਤੋਂ ਪਿੰਡ ਪਦਾਰਥ ਖੇੜਾ ਵੱਲ ਜਾ ਰਹੇ ਸੀ ਕਿ ਪਿੰਡ ਖਨੌਰੀ ਖੁਰਦ ਨੇੜੇ ਉਨ੍ਹਾਂ ਦਾ ਟਰੈਕਟਰ ਅਚਾਨਕ ਨਹਿਰ ਵਿਚ ਡਿੱਗ ਗਿਆ ਜਿਸ ਕਾਰਨ ਦੋਵਾਂ ਦੀ ਪਾਣੀ ਵਿਚ ਡੱਬ ਗਏ।  
ਸ਼ਾਮ ਤੱਕ ਦੋਹਾਂ ਦੇ ਘਰ ਨਾ ਪਰਤਣ ਤੇ ਪਰਿਵਾਰਕ ਮੈਂਬਰਾਂ ਵੱਲੋਂ ਭਾਲ ਕੀਤੀ ਤਾਂ ਪਤਾ ਲੱਗਾ ਕਿ ਅੱਜ ਇਕ ਟਰੈਕਟਰ ਨਹਿਰ ਵਿਚ ਡਿੱਗ ਗਿਆ ਹੈ। ਪਰਿਵਾਰ ਵੱਲੋਂ ਰਾਤ ਸਮੇਂ ਗੋਤਾਖੋਰਾਂ ਅਤੇ ਕਰੇਨ ਦੀ ਮਦਦ ਨਾਲ ਟਰੈਕਟਰ ਬਾਹਰ ਕੱਢ ਲਿਆ ਗਿਆ ਸੀ ਅਤੇ ਅੱਜ ਹਾਦਸੇ ਵਾਲੀ ਜਗ੍ਹਾ ਤੋਂ ਕੁਝ ਦੂਰੀ ਤੇ ਮੁਕੇਸ਼ ਕੁਮਾਰ ਦੀ ਲਾਸ਼ ਮਿਲ ਗਈ ਹੈ ਜਿਸ ਸਬੰਧੀ ਥਾਣਾ ਖਨੌਰੀ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾ ਦੇ ਆਧਾਰ 'ਤੇ 174 ਦੀ ਕਾਰਵਾਈ ਕੀਤੀ ਗਈ ਹੈ। ਜਦਕਿ ਹਰਬਿਲਾਸ ਦੀ ਭਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਲਾਸ਼ਾਂ ਦੀ ਭਾਲ ਲਈ ਟਰੈਕਟਰ ਟਰਾਲੀ ਰਾਹੀ ਕੰਡਾ ਲੈ ਕੇ ਭਾਖੜਾ ਵੱਲ ਜਾ ਰਹੇ ਪਰਿਵਾਰਕ ਮੈਂਬਰਾਂ ਦੀ ਅੱਜ ਸਵੇਰੇ ਕੌਮੀ ਸ਼ਾਹਰਾਹ 'ਤੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਸਿੱਧੀ ਟੱਕਰ ਹੋ ਗਈ। ਜਿਸ ਕਾਰਨ ਟਰੱਕ ਪਲਟ ਗਿਆ ਅਤੇ ਟਰੈਕਟਰ ਬਿਲਕੁਲ ਖਤਮ ਹੋ ਗਿਆ ਇਸ ਹਾਦਸੇ ਵਿਚ ਜ਼ਖਮੀਆਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।


Related News