ਬੂਸੋਵਾਲ ਰੋਡ ''ਤੇ ਖਸਤਾ ਹਾਲਤ ਪੁਲੀ ਦੇ ਰਹੀ ਹਾਦਸਿਆਂ ਨੂੰ ਸੱਦਾ

12/10/2017 6:30:12 PM

ਸੁਲਤਾਨਪੁਰ ਲੋਧੀ (ਸੋਢੀ)— ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪਿਛਲੇ ਪਾਸੇ ਸੁਲਤਾਨਪੁਰ ਤੋਂ ਬੂਸੋਵਾਲ ਮੁੱਖ ਰੋਡ 'ਤੇ ਬਣੀ ਪੁਰਾਣੀ ਅਤੇ ਖਸਤਾ ਹਾਲਤ ਛੋਟੀ ਜਿਹੀ ਪੁਲੀ ਖਤਰਨਾਕ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ। ਰੇਲਿੰਗ ਤੋਂ ਬਗੈਰ ਹੋਣ ਕਾਰਨ ਇਸ ਪੁਲੀ ਤੋਂ ਇਕ ਵਾਰ ਟਰੈਕਟਰ ਅਤੇ ਕਈ ਵਾਰ ਹੋਰ ਵ੍ਹੀਕਲ ਹੇਠਾਂ ਡੂੰਘੇ ਨਾਲੇ 'ਚ ਡਿੱਗ ਚੁੱਕੇ ਹਨ। ਕਈ ਲੋਕ ਇਥੇ ਹਾਦਸੇ ਦਾ ਸ਼ਿਕਾਰ ਹੋ ਕੇ ਜ਼ਖਮੀ ਵੀ ਹੋ ਚੁੱਕੇ ਹਨ। ਇਸ ਛੋਟੀ ਪੁਲੀ ਤੋਂ ਲੰਘਦੇ ਹਰ ਰੋਜ਼ ਹਜ਼ਾਰਾਂ ਲੋਕ ਪਿੰਡ ਬੂਸੋਵਾਲ, ਲੋਧੀਵਾਲ, ਆਹਲੀਕਲਾਂ, ਕਬੀਰਪੁਰ, ਚੱਕਪੱਤੀ ਬਾਲੂ ਬਹਾਦਰ, ਹਜਾਰਾ ਤੇ ਮੰਡ ਖੇਤਰ ਦੇ ਹੋਰ ਦਰਜਨਾਂ ਪਿੰਡਾਂ ਨੂੰ ਆਉਂਦੇ-ਜਾਂਦੇ ਹਨ। ਸਵੇਰ ਸਮੇਂ ਇਥੋਂ ਜਦੋਂ ਧੁੰਦ 'ਚ ਬੱਚਿਆਂ ਨਾਲ ਭਰੀਆਂ ਸਕੂਲੀ ਬੱਸਾਂ ਲੰਘਦੀਆਂ ਹਨ ਤਾਂ ਉਨ੍ਹਾਂ ਨੂੰ ਇਹ ਬੜੀ ਸਾਵਧਾਨੀ ਨਾਲ ਲੰਘਣਾ ਪੈਂਦਾ ਹੈ। ਮੰਡ ਖੇਤਰ ਦੇ ਸੀਨੀਅਰ ਅਕਾਲੀ ਆਗੂ ਚੇਅਰਮੈਨ ਗੁਰਜੰਟ ਸਿੰਘ ਸੰਧੂ ਅਤੇ ਸਮਿੰਦਰ ਸਿੰਘ ਸੰਧੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪੁਲੀ ਨੂੰ ਪਹਿਲ ਦੇ ਆਧਾਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੋਂ ਪਹਿਲਾਂ ਬਣਾਇਆ ਜਾਵੇ ਤਾਂ ਜੋ ਸੰਗਤਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ।


Related News