ਕਾਰ ''ਚ ਵੱਜੀ ਬੱਸ; ਬੁਰੀ ਤਰ੍ਹਾਂ ਨੁਕਸਾਨੀ

08/17/2017 11:57:20 PM

ਕਾਠਗੜ੍ਹ, (ਰਾਜੇਸ਼)- ਰੋਪੜ-ਨਵਾਂਸ਼ਹਿਰ ਹਾਈਵੇ 'ਤੇ ਸਾਹਿਬ ਢਾਬੇ ਦੇ ਸਾਹਮਣੇ ਇਕ ਪੰਜਾਬ ਰੋਡਵੇਜ਼ ਅੰਮ੍ਰਿਤਸਰ ਡਿਪੂ ਦੀ ਬੱਸ ਇਕ ਕਾਰ 'ਚ ਵੱਜੀ। ਹਾਦਸੇ 'ਚ ਕਾਰ ਤਾਂ ਕਾਫੀ ਨੁਕਸਾਨੀ ਗਈ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਕਾਰ ਚਾਲਕ ਬੇਅੰਤ ਸਿੰਘ ਵਾਸੀ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਜਾ ਰਿਹਾ ਸੀ। ਉਹ ਚਾਹ ਪੀਣ ਲਈ ਸਾਹਿਬ ਢਾਬੇ ਵੱਲ ਹਾਈਵੇ 'ਤੇ ਰੁਕ ਗਿਆ ਤਾਂ ਪਿੱਛਿਓਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੇ ਉਸ 'ਚ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਨਾਲ ਕਾਰ ਪਿਛਲੇ ਪਾਸਿਓਂ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਉਲਟ ਦਿਸ਼ਾ ਵੱਲ ਘੁੰਮ ਗਈ, ਜਦਕਿ ਕਾਰ 'ਚ ਸਵਾਰ 4 ਪਰਿਵਾਰਕ ਮੈਂਬਰ ਵਾਲ-ਵਾਲ ਬਚ ਗਏ।
ਦੂਜੇ ਪਾਸੇ, ਬੱਸ ਦੇ ਡਰਾਈਵਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਰੋਪੜ ਤੋਂ ਅੰਮ੍ਰਿਤਸਰ ਜਾ ਰਿਹਾ ਸੀ ਤੇ ਕਾਰ ਚਾਲਕ ਨੇ ਬਿਨਾਂ ਦੇਖੇ ਕਾਰ ਨੂੰ ਢਾਬੇ ਵੱਲ ਮੋੜ ਦਿੱਤਾ, ਜਿਸ ਨੂੰ ਦੇਖ ਕੇ ਉਸ ਨੇ ਕਾਫੀ ਦੂਰੋਂ ਬ੍ਰੇਕ ਲਾਈ ਪਰ ਫਿਰ ਵੀ ਬੱਸ ਕਾਰ 'ਚ ਜਾ ਵੱਜੀ।
ਨਹੀਂ ਪੁੱਜੀ ਪੁਲਸ : ਲੋਕਾਂ ਦੇ ਦੱਸਣ ਮੁਤਾਬਕ ਹਾਦਸੇ ਦੇ ਹੋਣ ਤੋਂ ਪੌਣਾ ਘੰਟਾ ਬੀਤਣ ਉਪਰੰਤ ਵੀ ਥਾਣਾ ਕਾਠਗੜ੍ਹ ਦਾ ਕੋਈ ਵੀ ਪੁਲਸ ਮੁਲਾਜ਼ਮ ਨਹੀਂ ਆਇਆ, ਜਦਕਿ ਹਾਦਸੇ ਦੀ ਸੂਚਨਾ ਪੁਲਸ ਨੂੰ ਮਿਲ ਚੁੱਕੀ ਸੀ ਪਰ 108 ਐਂਬੂਲੈਂਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚ ਗਈ ਸੀ।


Related News