ਸ਼ੱਕੀ ਹਾਲਤ ''ਚ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

10/17/2017 4:26:20 PM

ਜੁਗਿਆਲ (ਸ਼ਰਮਾ) - ਸ਼ਾਹਪੁਰਕੰਢੀ ਦੇ ਨੇੜੇ ਮਨਵਾਲ ਖੱਡ ਦੇ ਕੋਲ ਸ਼ਾਹਪੁਰਕੰਢੀ ਪੁਲਸ ਨੂੰ ਇਕ ਅਣਪਛਾਤੇ ਆਦਮੀ ਦੀ ਲਾਸ਼ ਮਿਲੀ ਹੈ। ਜਿਸ ਦੀ ਅਜੇ ਤੱਕ ਕੋਈ ਪਹਿਚਾਣ ਨਹੀਂ ਹੋ ਸਕੀ। ਇਸ ਸੰਬੰਧੀ ਸ਼ਾਹਪੁਰਕੰਢੀ ਦੇ ਥਾਣਾ ਮੁਖੀ ਤਜਿੰਦਰਪਾਲ ਸਿੰਘ ਨੇ ਦੱਸਿਆ ਕਿ ਪਿੰਡ ਮਨਵਾਲ ਦੇ ਸਰਪੰਚ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਨੇੜੇ ਦੇ ਇਕ ਫਾਰਮ ਦੇ ਕੋਲ ਗ੍ਰੀਨ ਐਵਨਿਊ ਦੇ ਕੋਲ ਇਕ ਅਣਪਛਾਤੇ ਆਦਮੀ ਦੀ ਲਾਸ਼ ਖੱਡ ਦੇ ਕੋਲ ਪਈ ਹੋਈ ਹੈ, ਜਿਸ ਦੇ ਮੂੰਹ ਤੇ ਕਾਫੀ ਡੂੰਘੀਆਂ ਸੱਟਾਂ ਆਈਆਂ ਹੋਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਮੌਕੇ ਤੇ ਪਹੁੰਚ ਕੇ ਉਕਤ ਲਾਸ਼ ਦੀ ਸਿਨਾਖ਼ਤ ਦੇ ਲਈ ਬਹੁਤ ਯਤਨ ਕੀਤਾ ਗਿਆ ਹੈ ਪਰ ਅਜੇ ਤੱਕ ਉਸ ਦਾ ਕੋਈ ਪਤਾ ਨਹੀਂ ਚਲ ਸਕਿਆ। ਉਨ੍ਹਾਂ ਦੱਸਿਆ ਕਿ ਵੇਖਣ ਵਿਚ ਵਿਅਕਤੀ ਪ੍ਰਵਾਸ਼ੀ ਮਜ਼ਦੂਰ ਲੱਗਦਾ ਹੈ ਜਿਸ ਦੀ ਲਾਸ਼ 72 ਘੰਟੇ ਲਈ ਸਿਵਲ ਹਸਪਤਾਲ 'ਚ ਰੱਖਵਾ ਦਿੱਤੀ ਹੈ।


Related News