ਕਾਂਗਰਸ ਵੱਲੋਂ ਵਾਅਦੇ ਪੂਰੇ ਨਾ ਕਰਨ ''ਤੇ ਭਾਜਪਾ ਵਰਕਰਾਂ ਨੇ ਡੀ. ਸੀ. ਨੂੰ ਦਿੱਤਾ ਮੰਗ ਪੱਤਰ

01/17/2018 1:59:21 PM

ਨਵਾਂਸ਼ਹਿਰ (ਮਨੋਰੰਜਨ)— ਪੰਜਾਬ ਸਰਕਾਰ ਦੇ 10 ਮਹੀਨੇ ਦੇ ਕਾਰਜਕਾਲ ਦੌਰਾਨ ਚੋਣਾਂ ਸਮੇਂ ਸੂਬੇ ਦੀ ਜਨਤਾ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਦੇ ਖਿਲਾਫ ਜ਼ਿਲਾ ਭਾਜਪਾ ਇਕਾਈ ਵੱਲੋਂ ਇਕ ਮੰਗ ਪੱਤਰ ਮੁੱਖ ਮੰਤਰੀ ਦੇ ਨਾਂ ਡੀ. ਸੀ. ਨੂੰ ਦਿੱਤਾ ਗਿਆ। ਮੰਗ ਪੱਤਰ 'ਚ ਕਿਹਾ ਗਿਆ ਕਿ ਰਾਜ ਵਿਚ 100 ਦਿਨ ਵਿਚ ਨਸ਼ਾ ਖਤਮ ਕਰਨ ਵਾਲੀ ਕੈਪਟਨ ਸਰਕਾਰ ਦੇ ਰਾਜ ਵਿਚ ਆਏ ਦਿਨ ਨਸ਼ੇ ਦੇ ਮਾਮਲੇ ਸਾਹਮਣੇ ਆ ਰਹੇ ਹਨ। ਰਾਜ 'ਚ ਰੇਤ ਖੱਡਾਂ ਵਿਚ ਕਾਂਗਰਸੀ ਮੰਤਰੀਆਂ ਦੀ ਸ਼ਹਿ 'ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਕਿਸਾਨਾਂ ਅਤੇ ਮਜ਼ਦੂਰਾਂ ਦਾ ਹਰ ਤਰ੍ਹਾਂ ਦਾ ਕਰਜ਼ਾ ਮੁਆਫ ਕਰਨ ਅਤੇ ਹਰ ਘਰ ਵਿਚ ਨੌਕਰੀ ਦੇਣ ਦੇ ਵਾਅਦੇ 'ਤੇ ਵੀ ਕੋਈ ਅਮਲ ਨਹੀਂ ਹੋਇਆ। ਇਸ ਦੌਰਾਨ ਭਾਜਪਾ ਦੇ ਜ਼ਿਲਾ ਪ੍ਰਧਾਨ ਸੰਜੀਵ ਭਾਰਦਵਾਜ ਨੇ ਕਿਹਾ ਕਿ ਰਾਜ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਵੀ ਠੀਕ ਰੱਖਣ 'ਚ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਅਸਫਲ ਰਹੀ ਹੈ। ਉਨ੍ਹਾਂ ਅਕਾਲੀ-ਭਾਜਪਾ ਵਰਕਰਾਂ 'ਤੇ ਝੂਠੇ ਪਰਚੇ ਦਰਜ ਕਰਵਾਉਣ ਦਾ ਵੀ ਕਾਂਗਰਸ 'ਤੇ ਦੋਸ਼ ਲਾਇਆ। 
ਇਸ ਸਮੇਂ ਜ਼ਿਲਾ ਪ੍ਰਧਾਨ ਸੰਜੀਵ ਭਾਰਦਵਾਜ, ਪਰਮਜੀਤ ਸਿੰਘ ਬਖਸ਼ੀ, ਰਾਮਜੀ ਦਾਸ, ਵਰਿੰਦਰ ਕੌਰ ਥਾਂਦੀ, ਸ਼ਾਮ ਸੁੰਦਰ ਜਾਡਲਾ, ਡਾ. ਅਸ਼ਵਨੀ ਧੀਰ, ਡਾ. ਨਰੇਸ਼ ਰਾਵਲ, ਬਲਵੀਰ ਰਾਜ ਸ਼ਰਮਾ, ਸਤੀਸ਼ ਤੇਜਪਾਲ, ਐਡਵੋਕੇਟ ਵਿਸ਼ਾਲ ਸ਼ਰਮਾ, ਹੇਮੰਤ ਚੋਪੜਾ, ਰਾਮਾ ਨੰਦ ਭਨੋਟ, ਪ੍ਰਵੇਸ਼ ਚੋਪੜਾ, ਰਾਮ ਕ੍ਰਿਸ਼ਨ ਜਾਖੂ, ਬਲਜੀਤ ਕੁਮਾਰ, ਭੁਪਿੰਦਰ ਸਿੰਘ, ਕਿਰਨ ਠਕੁਰਾਲ, ਐਡਵੋਕੇਟ ਬਿਕਰਮ ਸ਼ਰਮਾ ਆਦਿ ਮੌਜੂਦ ਰਹੇ।


Related News