ਭਾਜਪਾ ਹਰ ਬੂਥ ''ਤੇ 5-5 ਮੈਂਬਰੀ ਕਮੇਟੀਆਂ ਬਣਾਏਗੀ : ਮੋਹਨ ਲਾਲ

06/27/2017 7:17:45 AM

ਸੁਲਤਾਨਪੁਰ ਲੋਧੀ, (ਸੋਢੀ, ਧੀਰ)- ਭਾਰਤੀ ਜਨਤਾ ਪਾਰਟੀ ਸੁਲਤਾਨਪੁਰ ਲੋਧੀ ਮੰਡਲ ਦੀ ਇਕ ਮੀਟਿੰਗ ਪ੍ਰਦੀਪ ਪੈਲੇਸ (ਕੱਟੜਾ ਬਾਜ਼ਾਰ) ਵਿਖੇ ਮੰਡਲ ਪ੍ਰਧਾਨ ਡਾ. ਰਾਕੇਸ਼ ਪੁਰੀ ਦੀ ਅਗਵਾਈ 'ਚ ਹੋਈ, ਜਿਸ 'ਚ ਮੁੱਖ ਮਹਿਮਾਨ ਵਜੋਂ ਮੋਹਨ ਲਾਲ ਬੰਗਾ (ਮੈਂਬਰ ਪੰਜਾਬ ਸਰਵਿਸ ਕਮਿਸ਼ਨ) ਸਾਬਕਾ ਐੱਮ. ਐੱਲ. ਏ. ਇੰਚਾਰਜ ਭਾਜਪਾ ਮੰਡਲ ਸੁਲਤਾਨਪੁਰ ਲੋਧੀ ਪੁੱਜੇ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਭਾਜਪਾ ਦੇ ਜ਼ਿਲਾ ਵਾਈਸ ਪ੍ਰਧਾਨ ਰਾਕੇਸ਼ ਕੁਮਾਰ ਨੀਟੂ ਨੇ ਸ਼ਿਰਕਤ ਕੀਤੀ।ਮੀਟਿੰਗ 'ਚ ਭਾਜਪਾ ਦੀ ਮਜ਼ਬੂਤੀ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਉਪਰੰਤ  ਗੱਲਬਾਤ ਕਰਦੇ ਹੋਏ ਮੋਹਨ ਲਾਲ ਬੰਗਾ ਸਾਬਕਾ ਵਿਧਾਇਕ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਦੇ ਨਿਰਦੇਸ਼ਾਂ ਅਨੁਸਾਰ ਭਾਜਪਾ ਵੱਲੋਂ ਸੁਲਤਾਨਪੁਰ ਲੋਧੀ ਮੰਡਲ ਦੇ ਸਾਰੇ ਬੂਥਾਂ 'ਤੇ ਮੀਟਿੰਗ ਕਰਕੇ 5-5 ਮੈਂਬਰੀ ਕਮੇਟੀਆਂ ਦਾ ਬੂਥ ਪੱਧਰ 'ਤੇ ਗਠਨ ਕੀਤਾ ਜਾਵੇਗਾ। ਉਨ੍ਹਾਂ ਹੋਰ ਦੱਸਿਆ ਕਿ ਬੂਥ ਕਮੇਟੀਆਂ ਦੇ ਸਹਿਯੋਗ ਨਾਲ ਭਾਜਪਾ ਦੇ ਹਰ ਪਿੰਡ ਤੇ ਹਰ ਮੁਹੱਲੇ 'ਚ ਨਵੇਂ ਮੈਂਬਰ ਵੱਡੀ ਪੱਧਰ 'ਤੇ ਬਣਾਏ ਜਾਣਗੇ ਤੇ ਸੁਲਤਾਨਪੁਰ ਲੋਧੀ ਮੰਡਲ ਦਾ ਇਕ ਸਮਾਗਮ ਭਾਜਪਾ ਦੇ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜਨਮ ਦਿਵਸ 'ਤੇ 6 ਜੁਲਾਈ ਨੂੰ ਆਯੋਜਿਤ ਕੀਤਾ ਜਾਵੇਗਾ। ਇਸ ਸਮੇਂ ਮੋਹਨ ਲਾਲ ਬੰਗਾ ਨੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਭਾਰਤ ਸਰਕਾਰ ਵਲੋਂ ਜੀ. ਐੱਸ. ਟੀ. ਲਾਗੂ ਕੀਤੇ ਜਾਣ ਨਾਲ ਦੇਸ਼ ਤੇਜ਼-ਰਫਤਾਰ ਨਾਲ ਤਰੱਕੀ ਵੱਲ ਵਧੇਗਾ ਤੇ ਜੀ. ਐੱਸ. ਟੀ. ਨਾਲ ਰੋਜ਼ਗਾਰ ਦੇ ਸਾਧਨ ਵਧਣਗੇ। ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਨਾਲ ਰਿਟਰਨ ਦਾਖਲ ਕਰਨਾ ਆਸਾਨ ਤੇ ਆਨਲਾਈਨ ਹੋਵੇਗਾ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਮੀਤ ਪ੍ਰਧਾਨ ਰਾਕੇਸ਼ ਨੀਟੂ ਨੇ ਕਿਹਾ ਕਿ ਭਾਜਪਾ ਦੇ ਸਮੂਹ ਅਹੁਦੇਦਾਰਾਂ ਵੱਲੋਂ ਸੁਲਤਾਨਪੁਰ ਲੋਧੀ ਮੰਡਲ 'ਚ ਡੋਰ ਟੂ ਡੋਰ ਜਾ ਕੇ ਨਵੇਂ ਮੈਂਬਰ ਬਣਾਏ ਜਾਣਗੇ। ਇਸ ਮੀਟਿੰਗ 'ਚ ਡਾ. ਰਾਕੇਸ਼ ਪੁਰੀ ਮੰਡਲ ਪ੍ਰਧਾਨ, ਪਰਮਜੀਤ ਸਿੰਘ ਜੱਜ ਸੈਕਟਰੀ, ਚਤਰ ਸਿੰਘ ਜੋਸਨ (ਚੇਅਰਮੈਨ), ਅਸ਼ੋਕ ਕੁਮਾਰ ਕਨੌਜੀਆ, ਸੁਰਿੰਦਰਪਾਲ ਸਿੰਘ ਸਰਪੰਚ, ਸੁਮਿਤਰ ਸਿੰਘ ਹੈਬਤਪੁਰ, ਨਰੇਸ਼ ਧੀਰ, ਮੁਕੇਸ਼ ਧੀਰ, ਓਮ ਪ੍ਰਕਾਸ਼ ਵਰਮਾ, ਜੱਗਾ ਸਿੰਘ ਦੀਪੇਵਾਲ, ਆਸ਼ੀਸ਼ ਅਰੋੜਾ ਤੇ ਹੋਰਨਾਂ ਸ਼ਿਰਕਤ ਕੀਤੀ ।


Related News