''ਸ਼ਾਈਨਿੰਗ ਇੰਡੀਆ'' ਦੇ ਨਾਂ ''ਤੇ ਮੂਰਖ ਬਣਾ ਰਹੀ ਐ ਭਾਜਪਾ''

12/12/2017 3:28:24 AM

ਹੁਸ਼ਿਆਰਪੁਰ, (ਘੁੰਮਣ)- ਜ਼ਿਲਾ ਇੰਟਕ ਦੀ ਇਕ ਮੀਟਿੰਗ ਜ਼ਿਲਾ ਪ੍ਰਧਾਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਕਰਮਵੀਰ ਬਾਲੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ 'ਚ ਬਾਲੀ ਨੇ ਕਿਹਾ ਕਿ ਭਾਜਪਾ ਲੋਕਾਂ ਨੂੰ 'ਸ਼ਾਈਨਿੰਗ ਇੰਡੀਆ' ਅਤੇ ਵਿਕਾਸ ਦੇ ਨਾਂ 'ਤੇ ਮੂਰਖ ਬਣਾ ਰਹੀ ਹੈ। ਗੁਜਰਾਤ ਦੇ ਪਿੰਡ ਮੌਲਵੀ ਦੇ ਲੋਕਾਂ ਨੇ ਵੋਟਾਂ ਦਾ ਬਾਈਕਾਟ ਕਰ ਕੇ ਭਾਜਪਾ ਦੇ ਵਿਕਾਸ ਦੀ ਪੋਲ ਖੋਲ੍ਹ ਦਿੱਤੀ ਹੈ। ਲੋਕ ਹੁਣ ਭਾਜਪਾ ਦੇ ਸ਼ਾਸਨ ਨੂੰ 'ਵਿਕਾਸ ਨਹੀਂ ਵਿਨਾਸ਼' ਦਾ ਨਾਂ ਦੇਣ ਲੱਗੇ ਹਨ। ਇੰਟਕ ਆਗੂਆਂ ਸ਼ਹਿਰੀ ਚੇਅਰਮੈਨ ਨਰਿੰਦਰ ਕੁਮਾਰ ਅਤੇ ਯੂਥ ਪ੍ਰਧਾਨ ਮਨਿੰਦਰ ਕੁਮਾਰ ਨੇ ਕਿਹਾ ਕਿ ਮੌਲਵੀ ਪਿੰਡ ਦੇ ਲੋਕ ਅੱਜ ਪ੍ਰਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ। 
ਨੋਟਬੰਦੀ ਅਤੇ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਲੋਕਾਂ ਦਾ ਭਾਜਪਾ ਤੋਂ ਮੋਹ ਭੰਗ ਹੋਣ ਲੱਗਾ ਹੈ। ਇਸ ਮੌਕੇ ਉੱਤਮ ਸਿੰਘ, ਸੁਨੀਲ ਨਈਅਰ, ਪ੍ਰਦੀਪ ਕੁਮਾਰ, ਸੁਰਿੰਦਰ ਕੁਮਾਰ ਆਦਿ ਵੀ ਹਾਜ਼ਰ ਸਨ।


Related News