ਅਕਾਲੀਆਂ ਦੇ ਦੋਵਾਂ ਹੱਥਾਂ ''ਚ ਲੱਡੂ : ਵਿਧਾਨ ਸਭਾ ''ਚ ''ਆਪ'' ਦਾ ਸਾਥ ਤੇ ਸਰਕਾਰ ''ਚ ਕਾਂਗਰਸ ਦਾ

06/25/2017 1:23:19 PM

ਪਟਿਆਲਾ (ਰਾਜੇਸ਼) — ਪੰਜਾਬ ਦੀ ਸੱਤਾ 'ਤੇ 10 ਸਾਲ ਰਾਜ ਕਰਨ ਤੋਂ ਬਾਅਦ ਪੰਜਾਬ 'ਚ ਭਾਜਪਾ ਤੋਂ ਕਮਜ਼ੋਰ ਹੋਈ ਹੈ ਪਰ ਅਕਾਲੀ ਦਲ ਦੀ ਹੁਣ ਵੀ ਬੱਲੇ-ਬੱਲੇ ਹਨ।  ਗੁਜਰੇ ਵਿਧਾਨ ਸਭਾ ਚੋਣਾਂ 'ਚ ਕਰਾਰੀ ਹਾਰ ਤੋਂ ਬਾਅਦ ਬੇਸ਼ੱਕ ਅਕਾਲੀ ਦਲ ਨੂੰ ਵਿਰੋਧਈ ਧਿਰ ਦੀ ਕੁਰਸੀ ਵੀ ਨਹੀਂ ਮਿਲੀ  ਪਰ ਇਸ ਦੇ ਬਾਵਜੂਦ ਵੀ ਅਕਾਲੀਆਂ ਦੇ ਦੋਨਾਂ ਹੱਥਾਂ  'ਚ 'ਲੱਡੂ' ਹੈ। ਪਹਿਲਾਂ ਬਜਟ ਸੈਸ਼ਨ 'ਚ ਜਿਸ ਤਰ੍ਹਾਂ 'ਆਪ' ਤੇ ਅਕਾਲੀ ਦਲ ਨੇ ਇਕ-ਦੂਜੇ ਦਾ ਸਾਥ ਦਿੱਤਾ, ਉਸ ਕਾਰਨ ਦੋਨਾਂ ਦੀ ਪੁਰਾਣੀ ਕੜਵਾਹਟ ਖਤਮ ਹੋਈ ਹੈ।
ਚੋਣਾਂ 'ਚ ਲਾਭ ਕਾਂਗਰਸ ਨੂੰ ਮਿਲਿਆ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 'ਆਪ' ਨੇ ਮੁੱਖ ਨਿਸ਼ਾਨਾ ਅਕਾਲੀ ਦਲ 'ਤੇ ਰੱਖਿਆ ਹੋਇਆ ਸੀ  ਤੇ ਅਕਾਲੀ ਦਲ ਨੂੰ ਇਸ ਕਦਰ ਬਦਨਾਮ ਕੀਤਾ ਸੀ ਕਿ ਚੋਣਾਂ ਦੌਰਾਨ ਉਸ ਦਾ ਲਾਭ ਕਾਂਗਰਸ ਨੂੰ ਮਿਲ ਗਿਆ। ਦੂਜੇ ਪਾਸੇ 10 ਸਾਲ ਦੇ ਵਨਵਾਸ ਤੋਂ ਬਾਅਦ ਸੱਤਾ 'ਚ ਆਏ ਕੈਪਟਨ ਅਮਰਿੰਦਰ ਸਿੰਘ ਦਾ ਰੂਪ ਪੂਰੀ ਤਰ੍ਹਾਂ ਬਦਲਿਆ ਹੋਇਆ ਹੈ। ਸਾਲ 2002 'ਚ ਸਰਕਾਰ ਬਨਾਉਣ ਤੋਂ ਬਾਅਦ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਐਕਸ਼ਨ 'ਚ ਆ ਕੇ ਬਾਦਲ ਪਰਿਵਾਰ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਨਾਉਣ ਤੇ ਭ੍ਰਿਸ਼ਟਾਚਾਰ ਦੇ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਸੀ, ਉਸ ਤਰ੍ਹਾਂ ਦਾ ਐਕਸ਼ਨ ਇਸ ਵਾਰ ਗਾਇਬ ਹੈ। ਇਸ ਤੋਂ ਇਲਾਵਾ ਉਸ ਸਮੇਂ ਦੀ ਬਾਦਲ ਸਰਕਾਰ ਵਲੋਂ ਲਗਾਏ ਗਏ ਪੀ.  ਪੀ. ਐੱਸ. ਸੀ. ਦੇ ਚੇਅਰਮੈਨ ਤੇ ਐੱਸ. ਐੱਸ. ਬੋਰਡ ਦੇ ਮੈਂਬਰਾਂ ਤੋਂ ਇਲਾਵਾ ਤੇ ਕਈ ਮੰਤਰੀ ਤੇ ਅਫਸਰਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਦਰਜ ਕੀਤੇ ਗਏ ਸਨ। ਇਨ੍ਹਾਂ  ਦੇ ਕਾਰਨ ਹੀ ਕੈਪਟਨ ਸੁਰਖੀਆਂ 'ਚ ਆਏ ਸਨ। ਇਸ ਵਾਰ ਕੈਪਟਨ ਦੀਆਂ ਕਾਰਵਾਈਆਂ ਨਾਲ ਅਜਿਹਾ ਲਗਦਾ ਹੈ, ਜਿਸ ਨੂੰ ਬਾਦਲ ਤੇ ਕੈਪਟਨ ਪਰਿਵਾਰ ਦਾ ਚੋਣਾਂ ਤੋਂ ਪਹਿਲਾਂ ਹੀ ਸਮਝੌਤਾ ਹੋ ਚੁੱਕਾ ਹੈ।
ਬਾਦਲ ਨੇ ਪ੍ਰੈੱਸ ਕਾਨਫੰਰਸ ਕਰ ਉਡਾਈਆਂ ਬਜਟ ਦੀਆਂ ਧੱਜੀਆਂ  
ਬਾਦਲ ਪਰਿਵਾਰ ਦੇ ਕੱਟਰ ਵਿਰੋਧੀ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ  ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੋਨੋਂ ਹੀ ਬਾਦਲ ਸਰਕਾਰ ਦੀਆਂ ਫਾਈਲਾਂ ਖੋਲਣ ਦੇ ਹੱਕ 'ਚ ਹੈ ਪਰ ਅਮਰਿੰਦਰ ਸਿੰਘ ਨੇ ਇਸ ਮਾਮਲੇ 'ਤੇ ਬ੍ਰੇਕ ਲਗਾਈ ਹੋਈ ਹੈ। ਇਹੀ ਕਾਰਨ ਹੈ ਕਿ ਕੈਪਟਨ ਨੇ ਬਜਟ ਤੋਂ ਇਕ ਦਿਨ ਪਹਿਲਾਂ ਕਾਨਫਰੰਸ ਕਰ ਕੇ ਰਾਹਤਾਂ ਦਾ ਪਿਟਾਰਾ ਖੋਲ ਕੇ ਮਨਪ੍ਰੀਤ ਬਾਦਲ ਦੇ ਬਜਟ ਦੀ 'ਫੂਕ' ਕੱਢ ਦਿੱਤੀ ਸੀ। ਇਸ ਤੋਂ ਇਲਾਵਾ ਬਜਟ ਵਾਲੇ ਦਿਨ ਉਹ ਵਿਧਾਨ ਸਭਾ ਤੋਂ ਹੀ ਗੈਰ-ਹਾਜ਼ਰ ਰਹੇ। ਵਿਧਾਨ ਸਭਾ ਦੌਰਾਨ ਜਦ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਤਾਂ ਕੈਪਟਨ ਨੇ ਦੋ ਟੁੱਕ ਜਵਾਬ ਦਿੱਤਾ ਕਿ ਉਹ ਸਿਰਫ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨਗੇ, ਕਿਸੇ ਵੀ ਅਕਾਲੀ ਨੂੰ ਤੰਗ ਨਹੀਂ  ਕੀਤਾ ਜਾਵੇਗਾ। ਸੈਸ਼ਨ ਖਤਮ ਹੋਣ ਤੋਂ ਬਾਅਦ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਿਸ ਤਰ੍ਹਾਂ ਪ੍ਰੈੱਸ ਕਾਨਫਰੰਸ ਕਰਕੇ ਬਜਟ ਦੀਆਂ ਧੱਜੀਆਂ ਉਡਾਈਆਂ, ਉਸ ਤੋਂ ਸਪੱਸ਼ਟ ਹੈ ਕਿ ਇਹ ਸਾਰਾ ਡਾਟਾ ਸਰਕਾਰ ਵਲੋਂ ਹੀ ਉਪਲਬੱਧ ਕਰਵਾਇਆ ਹੋਵੇ ਕਿਉਂਕਿ ਇੰਨੀ ਜਾਣਕਾਰੀ ਸਰਕਾਰੀ ਪੱਧਰ 'ਤੇ ਹੀ ਮਿਲ ਸਕਦੀ ਹੈ।  
ਬਾਦਲਾਂ ਦੇ ਕਰੀਬੀ ਅਫਸਰਾਂ ਨੂੰ ਦਿੱਤੇ ਜਾ ਰਹੇ ਅਹਿਮ ਪੋਸਟ
ਇਸ ਤੋਂ ਇਲਾਵਾ ਪਿਛਲੇ 3 ਮਹੀਨਿਆਂ ਦੌਰਾਨ ਕੈਪਟਨ ਸਰਕਾਰ ਵਲੋਂ ਜੋ ਆਈ. ਏ. ਐੱਸ., ਆਈ. ਪੀ. ਐੱਸ. ਤੇ  ਪੀ. ਸੀ. ਐੱਸ. ਅਫਸਰਾਂ ਦੀਆਂ ਬਦਲੀਆਂ ਤੇ ਪੋਸਟਿੰਗ ਕੀਤੀ ਗਈ ਹੈ। ਉਨ੍ਹਾਂ 'ਤੇ ਬਾਦਲ ਪਰਿਵਾਰ ਦਾ ਸਿੱਧਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਬਾਦਲਾਂ ਦੇ ਕਰੀਬੀ ਅਫਸਰ ਹੌਲੀ-ਹੌਲੀ ਕਰਕੇ ਅਹਿਮ ਪੋਸਟਾਂ 'ਤੇ ਨਿਯੁਕਤ ਕੀਤੇ ਜਾ ਰਹੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸੈਕ੍ਰੇਟਰੀ ਰਹੇ ਐੱਸ. ਕੇ ਸੰਧੂ ਨੂੰ ਫਿਰ ਤੋਂ ਹਾਇਰ ਐਜੂਕੇਸ਼ਨ ਵਿਭਾਗ ਦਾ ਅਡੀਸ਼ਨਲ ਚੀਫ ਸੈਕ੍ਰੇਟਰੀ (ਏ. ਸੀ. ਐੱਸ) ਲਗਾ ਦਿੱਤਾ ਗਿਆ ਹੈ। ਹਾਇਰ ਐਜੂਕੇਸ਼ਨ ਵਿਭਾਗ  ਦੇ ਏ. ਸੀ. ਐੱਸ. ਬਨਣ ਤੋਂ ਬਾਅਦ ਸੰਧੂ ਦੇ ਕੋਲ ਪੰਜਾਬੀ  ਯੂਨੀਵਰਸਿਟੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਅਹੁਦਾ ਵੀ ਆ ਜਾਵੇਗਾ। ਇਸ ਤਰ੍ਹਾਂ ਅਕਾਲੀਆਂ ਦੇ  ਰਾਜ 'ਚ 8 ਸਾਲ ਤਕ ਪੰਜਾਬ ਵੇਅਰ ਹਾਊਸਿੰਗ ਨਿਗਮ ਦੇ ਐੱਮ. ਡੀ. ਰਹੇ  ਅਰਵਿੰਦਰ ਸਿੰਘ ਬੈਂਸ ਨੂੰ ਪਹਿਲਾ ਪਟਿਆਲਾ ਡਿਵੀਜ਼ਨ ਦਾ ਕਮਿਸ਼ਨ ਤੇ ਹੁਣ ਰਜਿਸਟਰਾਰ ਕੋ-ਆਪ੍ਰੋਟਿਵ ਸੋਸਾਇਟੀਜ਼, ਜਿਸ ਨੂੰ ਅਹਿਮ ਅਹੁਦੇ 'ਤੇ ਬਿਠਾ ਦਿੱਤਾ ਹੈ। ਬਾਦਲਾਂ ਦੇ ਰਾਜ 'ਚ ਤਾਇਨਾਤ ਰਹੇ ਇਕ ਦਰਜਨ ਦੇ ਲਗਭਗ ਡਿਪਟੀ ਕਮਿਸ਼ਨਰ ਅੱਜ ਵੀ ਡੀ. ਸੀ. ਕੁਰਸੀ ਦੇ ਮਜ਼ੇ ਲੈ ਰਹੇ ਹਨ।
ਸੁਰੇਸ਼ ਕੁਮਾਰ ਦੀ 'ਕ੍ਰਿਪਾ' ਤੋਂ ਅਕਾਲੀਆਂ ਦੇ ਚਹੇਤੇ ਅਫਸਰ ਲੈ ਰਹੇ ਹਨ ਅਹਿਮ ਪੋਸਟਾਂ
ਸੂਤਰਾਂ ਮੁਤਾਬਕ ਕੈਪਟਨ ਦੇ ਚੀਫ ਪ੍ਰਿੰਸੀਪਲ ਸੈਕ੍ਰੇਟਰੀ ਸੁਰੇਸ਼ ਕੁਮਾਰ ਦੀ ਕ੍ਰਿਪਾ ਦੇ ਨਾਲ ਅਕਾਲੀ ਦਲ ਦੇ ਨਾਲ ਜੁੜੇ ਰਹੇ ਅਫਸਰ ਆਨੰਦ ਲੈ ਰਹੇ ਹਨ। ਕੈਪਟਨ ਦੀ ਪੁਰਾਣੀ ਸਰਕਾਰ ਦੇ ਸਮੇਂ ਸੁਰੇਸ਼ ਕੁਮਾਰ ਉਨ੍ਹਾਂ ਦੇ ਪ੍ਰਿੰਸੀਪਲ ਸੈਕ੍ਰੇਟਰੀ ਸਨ। 10 ਸਾਲ ਦੇ ਅਕਾਲੀ ਦਲ ਦੇ ਰਾਜ ਦੌਰਾਨ ਉਨ੍ਹਾਂ ਨੂੰ ਕਦੇ ਵੀ ਸਿੰਚਾਈ ਵਿਭਾਗ ਦਾ ਪਿੰ੍ਰਸੀਪਲ ਸੈਕ੍ਰੇਟਰੀ ਤੇ ਕਦੇ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਦਾ ਪ੍ਰਿੰਸੀਪਲ ਸੈਕ੍ਰੇਟਰੀ ਲਗਾ ਕੇ ਰੱਖਿਆ ਗਿਆ। ਹੁਣ ਰਿਟਾਇਰਮੈਂਟ ਦੇ ਬਾਅਦ ਕੈਪਟਨ ਨੇ ਸੁਰੇਸ਼ ਕੁਮਾਰ ਨੂੰ ਚੀਫ ਸੈਕ੍ਰੇਟਰੀ ਦੀ ਉਮੀਦ ਤੋਂ ਵੱਧ ਪਾਵਰ ਦੇ ਕੇ ਆਪਣਾ ਚੀਫ ਪ੍ਰਿੰਸੀਪਲ ਸੈਕ੍ਰੇਟਰੀ ਨਿਯੁਕਤੀ ਕਰ ਲਿਆ ਹੈ। ਇਹ ਕਾਰਨ ਹੈ ਕਿ ਬਾਦਲ ਦੇ ਕਰੀਬੀ ਅਫਸਰਾਂ ਨੂੰ ਹੁਣ ਸੁਰੇਸ਼ ਕੁਮਾਰ ਫਾਇਦਾ ਪਹੁੰਚਾ ਰਹੇ ਹਨ। ਬੇਸ਼ੱਕ ਇਸ ਲਈ ਕਾਂਗਰਸ ਦੇ ਲਗਭਗ 3 ਦਰਜਨ ਐੱਮ. ਐੱਲ. ਏ. ਬੇਹਦ ਦੁਖੀ ਹੈ। ਸੂਤਰਾਂ ਦੇ ਮੁਤਾਬਕ ਲਗਭਗ 40 ਐੱਮ. ਐੱਲ. ਏ. ਦੇ ਖਿਲਾਫ ਬਗਾਵਤ ਕਰਨ ਦੀ ਤਿਆਰੀ ਕਰ ਚੁੱਕੇ ਹਨ। ਵਿਧਾਇਕ ਇਸ ਗੱਲ ਤੋਂ ਦੁਖੀ ਹੈ ਕਿ ਇਕ ਰਿਟਾਇਰਡ ਆਈ. ਏ. ਐੱਸ. ਅਫਸਰ ਨੂੰ ਇੰਨੀ ਤਵੱਜੋ ਦਿੱਤੀ ਜਾ ਰਹੀ ਹੈ ਕਿ ਉਹ ਕਾਂਗਰਸੀ  ਵਿਧਾਇਕਾਂ ਦੀ ਪਰਵਾਹ ਨਹੀਂ ਕਰ ਰਹੀ ਹੈ। ਸਰਕਾਰ ਦੇ 100 ਦਿਨਾਂ 'ਚ ਹੀ ਕਾਂਗਰਸੀਆਂ ਦਾ ਸਰਕਾਰ  ਤੋਂ ਮੋਹ ਭੰਗ ਸ਼ੁਰੂ ਹੋ ਗਿਆ ਹੈ। 2002 ਵਾਲੀ ਕੈਪਟਨ ਸਰਕਾਰ 'ਚ ਬਗਾਵਤ 2 ਸਾਲ ਬਾਅਦ ਹੋਈ ਸੀ। ਜਦ ਕਿ ਇਸ ਵਾਰ ਸੁਰੇਸ਼ ਕੁਮਾਰ ਦੇ ਕਾਰਨ ਬਗਾਵਤ 6 ਜਾਂ 8 ਮਹੀਨਿਆਂ 'ਚ ਹੀ ਹੋਣ ਦੀ ਸੰਭਾਵਨਾਂ ਬਣਦੀ ਦਿਖਾਈ ਦੇ ਰਹੀ ਹੈ।  


Related News