ਭਾਜਪਾ ਵੱਲੋਂ ''ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ'' ਉਤੇ ਮੈਰਾਥਨ ਦੌੜ ਆਯੋਜਿਤ

06/27/2017 1:43:54 PM

ਗੁਰਦਾਸਪੁਰ - 'ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ' ਸਬੰਧੀ ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲਾ ਪ੍ਰਧਾਨ ਪ੍ਰਦੀਪ ਸ਼ਰਮਾ ਤੇ ਜ਼ਿਲਾ ਪ੍ਰਧਾਨ ਯੁਵਾ ਮੋਰਚਾ ਪ੍ਰਵੀਨ ਚੌਧਰੀ ਦੀ ਅਗਵਾਈ ਹੇਠ ਸਥਾਨਕ ਹਨੂਮਾਨ ਚੌਕ ਤੋਂ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ, ਜਿਸ 'ਚ ਭਾਜਪਾ ਦੇ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਅਨਿਲ ਜੋਸ਼ੀ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ।
ਮੈਰਾਥਨ ਦੌੜ ਮੌਕੇ ਨੌਜਵਾਨਾਂ ਤੇ ਲੋਕਾਂ ਨੂੰ ਨਸ਼ੇ ਦੇ ਨੁਕਸਾਨ ਸਬੰਧੀ ਜਾਗਰੂਕ ਕੀਤਾ ਗਿਆ ਤੇ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਮੈਰਾਥਨ ਦੌੜ ਹਨੂਮਾਨ ਚੌਕ ਤੋਂ ਸ਼ੁਰੂ ਹੋ ਕੇ ਜਹਾਜ਼ ਚੌਕ, ਡਾਕਖਾਨਾ ਚੌਕ, ਲਾਇਬ੍ਰੇਰੀ ਰੋਡ ਤੋਂ ਹੁੰਦੀ ਹੋਈ ਦੁਬਾਰਾ ਹਨੂਮਾਨ ਚੌਕ 'ਚ ਸਮਾਪਤ ਹੋਈ। ਜਿਥੇ ਸਾਰੇ ਵਰਕਰਾਂ ਨੂੰ ਰਿਫ੍ਰੈਸ਼ਮੈਂਟ ਦਿੱਤੀ ਗਈ।
ਰੈਲੀ ਤੋਂ ਪਹਿਲਾਂ ਸੰਬੋਧਨ ਕਰਦਿਆਂ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਅਨਿਲ ਜੋਸ਼ੀ ਨੇ ਕਿਹਾ ਕਿ ਨਸ਼ਾ ਜੀਵਨ ਨੂੰ ਬਰਬਾਦ ਕਰ ਦਿੰਦਾ ਹੈ, ਇਸ ਲਈ ਨੌਜਵਾਨ ਪੀੜ੍ਹੀ ਨੂੰ ਭਾਜਪਾ ਹਰ ਸਾਲ ਮੈਰਾਥਨ ਦੌੜ ਆਯੋਜਿਤ ਕਰ ਕੇ ਨਸ਼ੇ ਵਿਰੁੱਧ ਜਾਗਰੂਕ ਕਰਦੀ ਹੈ ਤਾਂ ਕਿ ਉਹ ਨਸ਼ੇ ਦਾ ਤਿਆਗ ਕਰ ਕੇ ਆਪਣੇ ਜੀਵਨ ਨੂੰ ਸੁੱਖਮਈ ਤੇ ਆਨੰਦਮਈ ਬਣਾ ਸਕਣ। ਇਸ ਦੌਰਾਨ ਭਾਜਪਾ ਦੇ ਜਨਰਲ ਸਕੱਤਰ ਭੁਪੇਸ਼ ਅੱਤਰੀ, ਰਾਜਨ ਗੋਇਲ, ਜ਼ਿਲਾ ਮੀਡੀਆ ਇੰਚਾਰਜ ਮੁਕੇਸ਼ ਸ਼ਰਮਾ, ਕਮਲ ਜੋਤੀ, ਵਿਕਾਸ ਗੁਪਤਾ, ਅਰੁਣ ਬਿੱਟਾ, ਪਰਮਜੀਤ ਕੌਰ, ਮੰਡਲ ਪ੍ਰਧਾਨ ਪ੍ਰਵੀਨ ਕੁਮਾਰ, ਰਾਜਿੰਦਰ ਬਿੱਟਾ, ਵੀਰਾਂਵਾਲੀ, ਬੀ. ਕੇ. ਮਿੱਤਲ, ਰਾਕੇਸ਼ ਜੋਤੀ, ਰਮੇਸ ਸ਼ਰਮਾ ਆਦਿ ਹਾਜ਼ਰ ਸਨ।
 


Related News