ਭਾਜਪਾ ਨੇ ਸੂਬੇ ਦੇ 28 ਸ਼ਹਿਰਾਂ ''ਚ ਲਾਈ ਨਸ਼ਾ ਵਿਰੋਧੀ ਦੌੜ

06/27/2017 4:19:07 AM

ਚੰਡੀਗੜ੍ਹ,  (ਬਿਊਰੋ)- ਪੰਜਾਬ 'ਚੋਂ ਨਸ਼ੇ ਦਾ ਖਾਤਮਾ ਕਰਨ ਦਾ ਸੰਕਲਪ ਲੈਂਦਿਆਂ ਅੱਜ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਹਾੜੇ 'ਤੇ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਸੂਬੇ ਦੇ 28 ਸ਼ਹਿਰਾਂ ਵਿਚ 'ਨਸ਼ਾ ਵਿਰੋਧੀ ਦੌੜ' ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਜਿੱਥੇ ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਨੇ ਨਸ਼ਾ ਵਿਰੋਧੀ ਨਾਅਰੇ ਲਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਸੰਕਲਪ ਲਿਆ, ਉਥੇ ਹੀ ਸਮਾਜ ਦੇ ਸਾਰੇ ਵਰਗਾਂ ਨੇ ਇਸ ਦੌੜ ਵਿਚ ਸ਼ਾਮਲ ਹੋ ਕੇ ਆਪਣੀ ਨਸ਼ਾ ਖਤਮ ਕਰਨ ਦੀ ਪ੍ਰਤੀਬੱਧਤਾ ਦਿਖਾਈ। ਭਾਜਪਾ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਦੱਸਿਆ ਕਿ ਨਸ਼ਾ ਵਿਰੋਧੀ ਦੌੜ ਵਿਚ ਹਿੱਸਾ ਲੈਂਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਖੁਦ ਮੁਕੇਰੀਆਂ ਵਿਚ ਦੌੜੇ। ਉਥੇ ਹੀ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਹੁਸ਼ਿਆਰਪੁਰ ਵਿਚ ਨਸ਼ੇ ਦੇ ਖਿਲਾਫ ਦੌੜੇ।
ਇਸੇ ਤਰ੍ਹਾਂ ਹੁਸ਼ਿਆਰਪੁਰ, ਅੰਮ੍ਰਿਤਸਰ, ਫਿਰੋਜ਼ਪੁਰ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਲੁਧਿਆਣਾ, ਬਠਿੰਡਾ, ਪਟਿਆਲਾ, ਮੁਕਤਸਰ, ਬਰਨਾਲਾ, ਫਰੀਦਕੋਟ, ਕਪੂਰਥਲਾ, ਨਵਾਂਸ਼ਹਿਰ, ਅਨਜਾਲਾ, ਮਾਲੇਰਕੋਟਲਾ, ਫਾਜ਼ਿਲ਼ਕਾ, ਮੋਹਾਲੀ,  ਜਗਰਾਓਂ, ਖੰਨਾ, ਰਾਜਪੁਰਾ, ਤਰਨਤਾਰਨ, ਰੋਪੜ, ਬਟਾਲਾ ਅਤੇ ਜ਼ਿਲਾ ਸੰਗਰੂਰ ਦੇ ਪਿੰਡ ਹਮੀਰਗੜ੍ਹ ਵਿਚ ਇਹ ਦੌੜ ਆਯੋਜਿਤ ਕੀਤੀ ਗਈ । ਸਾਬਕਾ ਸੂਬਾ ਪ੍ਰਧਾਨਾਂ ਅਤੇ ਭਾਜਪਾ ਕੋਰ ਗਰੁੱਪ ਮੈਂਬਰਾਂ ਪ੍ਰੋ. ਰਜਿੰਦਰ ਭੰਡਾਰੀ ਨੇ ਜਲੰਧਰ ਵਿਚ, ਪ੍ਰੋਫੈਸਰ ਬ੍ਰਿਜ ਲਾਲ ਰਿਣਵਾ ਨੇ ਬਠਿੰਡਾ ਅਤੇ ਕਮਲ ਸ਼ਰਮਾ ਨੇ ਪਟਿਆਲਾ ਵਿਚ ਨਸ਼ਾ ਵਿਰੋਧੀ ਦੌੜ ਦੀ ਅਗਵਾਈ ਕੀਤੀ। 
ਸਾਬਕਾ ਕੈਬਨਿਟ ਮੰਤਰਿਆਂ ਵਿਚੋਂ ਅਨਿਲ ਜੋਸ਼ੀ ਨੇ ਗੁਰਦਾਸਪੁਰ, ਅਰੁਣੇਸ਼ ਸ਼ਾਕਰ ਨੇ ਪਠਾਨਕੋਟ, ਮਨੋਰੰਜਨ ਕਾਲੀਆ ਨੇ ਅੰਮ੍ਰਿਤਸਰ ਅਤੇ ਸਾਬਕਾ ਸੀ. ਪੀ. ਐੱਸ.  ਸੁਖਪਾਲ ਸਿੰਘ ਨੰਨੂ ਨੇ ਫਿਰੋਜ਼ਪੁਰ ਵਿਚ ਆਯੋਜਿਤ ਨਸ਼ਾ ਵਿਰੋਧੀ ਦੌੜ ਵਿਚ ਹਿੱਸਾ ਲਿਆ।
ਇਸੇ ਤਰ੍ਹਾਂ ਭਾਜਪਾ ਦੇ ਸੂਬਾ ਮੀਤ ਪ੍ਰਧਾਨਾਂ ਵਿਚ ਹਰਜੀਤ ਸਿੰਘ ਗਰੇਵਾਲ ਨੇ ਮੁਕਤਸਰ ਸਾਹਿਬ, ਅਰਚਨਾ ਦੱਤ ਨੇ ਬਰਨਾਲਾ, ਓਮੇਸ਼ ਸ਼ਾਕਰ ਨੇ ਫਰੀਦਕੋਟ, ਰਾਕੇਸ਼ ਰਾਠੌੜ ਨੇ ਕਪੂਰਥਲਾ, ਅਨਿਲ ਸਰੀਨ ਨੇ ਮੋਗਾ, ਇਕਬਾਲ ਸਿੰਘ ਲਾਲਪੁਰਾ ਨੇ ਨਵਾਂਸ਼ਹਿਰ ਅਤੇ ਰਾਜ ਕੁਮਾਰ ਪਾਠੀ ਨੇ ਨਾਭਾ ਵਿਖੇ ਆਯੋਜਿਤ ਨਸ਼ਾ ਵਿਰੋਧੀ ਦੌੜ ਵਿਚ ਹਿੱਸਾ ਲਿਆ। ਸੂਬਾ ਜਨਰਲ ਸਕੱਤਰਾਂ ਵਿਚ ਕੇਵਲ ਕੁਮਾਰ ਨੇ ਅਜਨਾਲਾ, ਜੀਵਨ ਗੁਪਤਾ ਨੇ ਮਾਲੇਰਕੋਟਲਾ ਅਤੇ ਮਨਜੀਤ ਸਿੰਘ ਰਾਏ ਨੇ ਫਾਜ਼ਿਲਕਾ ਵਿਚ ਨਸ਼ਾ ਵਿਰੋਧੀ ਦੌੜ ਦੀ ਅਗਵਾਈ ਕੀਤੀ। ਇਸੇ ਤਰ੍ਹਾਂ ਭਾਜਪਾ ਦੇ ਸੂਬਾ ਸਕੱਤਰਾਂ ਵਿਚ ਵਿਨੀਤ ਜੋਸ਼ੀ ਨੇ ਮੋਹਾਲੀ, ਰੇਣੂ ਥਾਪਰ ਨੇ ਜਗਰਾਓਂ, ਅਨਿਲ ਸੱਚਰ ਨੇ ਖੰਨਾ, ਵਿਜੇ ਪੁਰੀ ਨੇ ਰਾਜਪੁਰਾ, ਮੀਡੀਆ ਸਕੱਤਰ ਦੀਵਾਨ ਅਮਿਤ ਅਰੋੜਾ ਨੇ ਰੋਪੜ, ਭਾਜਪਾ ਦੇ ਸੂਬਾ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਨੇ ਸੰਗਰੂਰ ਦੇ ਪਿੰਡ ਹਮੀਰਗੜ੍ਹ ਅਤੇ ਜੁਆਇੰਟ ਕੈਸ਼ੀਅਰ ਆਦਰਸ਼ ਭਾਟੀਆ ਨੇ ਬਟਾਲਾ ਵਿਖੇ ਆਯੋਜਿਤ ਨਸ਼ਾ ਵਿਰੋਧੀ ਦੌੜ ਦੀ ਅਗਵਾਈ ਕੀਤੀ।


Related News