ਬੋਰੇ ''ਚ ਡੋਡੇ ਲੈ ਕੇ ਜਾ ਰਿਹਾ ਬਿੱਲਾ ਨੱਪਿਆ, 10 ਕਿਲੋ ਡੋਡੇ ਬਰਾਮਦ

07/23/2017 7:05:06 AM

ਜਲੰਧਰ, (ਮਹੇਸ਼)— ਚਿੱਟੇ ਰੰਗ ਦੇ ਬੋਰੇ ਵਿਚ ਸਿਰ 'ਤੇ ਡੋਡੇ (ਚੂਰਾ-ਪੋਸਤ) ਲੈ ਕੇ ਜਾ ਰਹੇ ਬਿੱਲਾ ਨਾਂ ਦੇ ਨਸ਼ਾ ਸਮੱਗਲਰ ਨੂੰ ਪਰਾਗਪੁਰ ਪੁਲਸ ਚੌਕੀ ਦੇ ਇੰਚਾਰਜ ਐੱਸ. ਆਈ. ਰਵਿੰਦਰ ਕੁਮਾਰ ਗੌਰੀ ਅਤੇ ਏ. ਐੱਸ. ਆਈ. ਹਰਜਿੰਦਰ ਸਿੰਘ ਨੇ ਗ੍ਰਿਫਤਾਰ ਕੀਤਾ ਹੈ। ਉਸ ਕੋਲੋਂ 10 ਕਿਲੋ 100 ਗ੍ਰਾਮ ਡੋਡੇ ਬਰਾਮਦ ਹੋਏ ਹਨ।  ਥਾਣਾ ਸਦਰ ਦੇ ਮੁਖੀ ਇੰਸ. ਕੁਲਵੰਤ ਸਿੰਘ ਨੇ ਦੱਸਿਆ ਕਿ ਐੱਸ. ਆਈ. ਰਵਿੰਦਰ ਕੁਮਾਰ ਗੌਰੀ ਵਲੋਂ ਏ. ਐੱਸ. ਆਈ. ਹਰਜਿੰਦਰ ਸਿੰਘ ਅਤੇ ਹੋਰ ਪੁਲਸ ਪਾਰਟੀ ਸਮੇਤ ਕੋਟ ਕਲਾਂ ਮੋੜ 'ਤੇ ਨਾਕਾਬੰਦੀ ਕੀਤੀ ਗਈ ਸੀ। ਇਸੇ ਦੌਰਾਨ ਪੁਲਸ ਪਾਰਟੀ ਨੇ ਸ਼ੱਕੀ ਹਾਲਤ ਵਿਚ ਪੈਦਲ ਆ ਰਹੇ ਇਕ ਵਿਅਕਤੀ ਨੂੰ ਚੈਕਿੰਗ ਵਾਸਤੇ ਰੋਕਿਆ। ਉਸਨੇ ਆਪਣਾ ਨਾਂ ਦਲਜੀਤ ਸਿੰਘ ਉਰਫ ਬਿੱਲਾ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਕੋਟ ਕਲਾਂ ਥਾਣਾ ਸਦਰ ਜ਼ਿਲਾ ਜਲੰਧਰ ਦੱਸਿਆ। ਉਸਦੇ ਸਿਰ 'ਤੇ ਰੱਖੇ ਹੋਏ ਬੋਰੇ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ ਉਪਰੋਕਤ ਡੋਡੇ (ਚੂਰਾ ਪੋਸਤ) ਬਰਾਮਦ ਹੋਇਆ। ਉਸਦੇ ਖਿਲਾਫ ਥਾਣਾ ਸਦਰ  'ਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਕੱਲ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾਂ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਉਹ ਚੂਰਾ ਪੋਸਤ ਕਿੱਥੋਂ ਲੈ ਕੇ ਆਉਂਦਾ ਹੈ ਤੇ ਕਿਨ੍ਹਾਂ ਲੋਕਾਂ ਨੂੰ ਸਪਲਾਈ ਕਰਦਾ ਹੈ। ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਬਿੱਲਾ ਕੋਟ ਕਲਾਂ ਦੇ ਖਿਲਾਫ ਥਾਣਾ ਸਦਰ ਵਿਚ ਪਹਿਲਾਂ ਵੀ ਕੇਸ ਦਰਜ ਹੈ। ਕਿਹਾ ਜਾ ਰਿਹਾ ਹੈ ਕਿ ਦੋਸ਼ੀ ਜੇਲ ਵੀ ਜਾ ਚੁੱਕਾ ਹੈ। 


Related News