ਚੰਡੀਗੜ੍ਹ ''ਚ ਮਜੀਠੀਆ ਦੀ ਪ੍ਰੈੱਸ ਕਾਨਫਰੰਸ, ਕਾਂਗਰਸ ''ਤੇ ਲਗਾਏ ਗੰਭੀਰ ਦੋਸ਼ (ਵੀਡੀਓ)

05/23/2017 7:25:24 PM

ਚੰਡੀਗੜ੍ਹ— ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੰਗਲਵਾਰ ਨੂੰ ਮਜੀਠਾ ਦੇ ਪਿੰਡ ਬੰਗਾ ਦੇ ਦਲਿਤ ਪਰਿਵਾਰ ਨੂੰ ਨਾਲ ਲੈ ਕੇ ਚੰਡੀਗੜ੍ਹ ਦੇ ਸ਼੍ਰੋਮਣੀ ਅਕਾਲੀ ਦਲ ਦੇ ਹੈੱਡਕੁਆਰਟਰ ''ਚ ਪ੍ਰੈੱਸ ਕਾਨਫੰਰਸ ਕੀਤੀ। ਇਸ ਪ੍ਰੈੱਸ ਕਾਨਫਰੰਸ ਦੌਰਾਨ ਮਜੀਠੀਆ ਨੇ ਕਾਂਗਰਸ ''ਤੇ ਗੰਭੀਰ ਦੋਸ਼ ਲਗਾਏ ਹਨ। ਇਸ ਦੌਰਾਨ ਉਨ੍ਹਾਂ ਨੇ ਦਲਿਤ ਪਰਿਵਾਰ ਨੂੰ ਨਿਆਂ ਦਿਵਾਉਣ ਦੀ ਮੰਗ ਕੀਤੀ ਅਤੇ ਆਪਣੇ ''ਤੇ ਮਜੀਠਾ ''ਚ ਕਾਂਗਰਸੀਆਂ ਵੱਲੋਂ ਕੀਤੇ ਗਏ ਹਮਲੇ ਬਾਰੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਸਾਰਾ ਕੰਮ ਕਾਂਗਰਸ ਦੇ ਕ੍ਰਿਮਿਨਲਸ ਦਾ ਹੈ ਅਤੇ ਆਮ ਜਨਤਾ ਦਾ ਇਸ ''ਚ ਕੋਈ ਕਿਰਦਾਰ ਨਹੀਂ ਹੈ। 
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਹਿ ਚੁੱਕੇ ਮਜੀਠੀਆ ਨੇ ਕਿਹਾ ਕਿ ਦਲਿਤ ਪਰਿਵਾਰ ਨਾਲ ਜ਼ਿਆਦਤੀ ਹੋਈ ਹੈ ਅਤੇ ਇਨ੍ਹਾਂ ਨੂੰ ਕਿਸੇ ਦੇ ਕੋਲੋਂ ਵੀ ਨਿਆਂ ਨਹੀਂ ਮਿਲਿਆ। 181 ''ਤੇ ਫੋਨ ਕਰਨ ਦੇ ਬਾਵਜੂਦ ਵੀ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਦੇ ਘਰ ''ਚ ਦਾਖਲ ਹੋ ਕੇ, ਖੇਤਾਂ ''ਚ ਅਤੇ ਸ਼ਰੇਆਮ ਔਰਤਾਂ ਦੀ ਕੁੱਟਮਾਰ ਕੀਤੀ ਗਈ ਅਤੇ ਔਰਤਾਂ ਦੇ ਕੱਪੜੇ ਪਾੜੇ ਗਏ। ਇਹ ਸਭ ਕੁਝ ਜਿਨ੍ਹਾਂ ਦੀ ਸ਼ਹਿ ''ਤੇ ਹੋ ਰਿਹਾ ਹੈ, ਉਨ੍ਹਾਂ ਖਿਲਾਫ ਪੁਲਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਨੇ ਕਿਹਾ ਕਿ ਮੰਗਲਵਾਰ ਨੂੰ ਅਸੀਂ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਸ਼ਿਕਾਇਤ ਦੇ ਕੇ ਆਏ ਹਨ ਪਰ ਜੇਕਰ ਫਿਰ ਵੀ ਕੋਈ ਉਚਿਤ ਕਾਰਵਾਈ ਨਹੀਂ ਹੋਈ ਤਾਂ ਅਸੀਂ ਜ਼ਿਲਾ ਪੱਧਰ ''ਤੇ ਧਰਨੇ ਪ੍ਰਦਰਸ਼ਨ ਕਰਨਗੇ, ਜਿਸ ਦੀ ਸ਼ੁਰੂਆਤ ਬੁੱਧਵਾਰ ਨੂੰ ਮਜੀਠਾ ਤੋਂ ਕੀਤੀ ਜਾਵੇਗੀ। ਸਿਰਫ ਐੱਸ. ਐੱਚ. ਓ. ਦਾ ਤਬਾਦਲਾ ਕਰਨਾ ਹੀ ਉਚਿਤ ਕਾਰਵਾਈ ਨਹੀਂ ਹੈ, ਜਿਨ੍ਹਾਂ ਦੀ ਸ਼ਹਿ ''ਤੇ ਇਹ ਕੰਮ ਹੋ ਰਿਹਾ ਹੈ, ਪੁਲਸ ਨੂੰ ਉਨ੍ਹਾਂ ਦੇ ਮਾਮਲਾ ਦਰਜ ਕਰਨਾ ਚਾਹੀਦਾ ਹੈ। 
ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਗਾਇਆ ਕਿ ਉਸ ਦਿਨ ਪੁਲਸ ਪਬਲਿਕ ਮੀਟਿੰਗ ''ਚ ਚੰਦ ਕਾਂਗਰਸੀ ਲੋਕਾਂ ਨੂੰ ਬੁਲਾਇਆ ਗਿਆ ਸੀ ਅਤੇ ਜਿਹੜੇ ਲੋਕਾਂ ਨੂੰ ਬੁਲਾਇਆ ਗਿਆ ਸੀ, ਉਨ੍ਹਾਂ ''ਤੇ ਕਈ ਸੰਗੀਨ ਮੁਕੱਦਮੇ ਦਰਜ ਹਨ ਪਰ ਉਹ ਪੁਲਸ ਦੇ ਸਾਹਮਣੇ ਸ਼ਰੇਆਮ ਬੈਠੇ ਸਨ। ਇਹ ਹੀ ਗੱਲ ਜਦੋਂ ਮੈਂ ਉਥੇ ਮੌਜੂਦ ਏ. ਡੀ. ਜੀ. ਪੀ. ਤੋਂ ਪੁੱਛੀ ਤਾਂ ਕਾਂਗਰਸੀਆਂ ਨੂੰ ਇਹ ਨਾਗਵਾਰ ਗੁਜ਼ਰੀ ਅਤੇ ਉਨ੍ਹਾਂ ਦੇ ਗੁੰਡਿਆਂ ਨੇ ਮੇਰੀ ਗੱਡੀ ਰੋਕੀ। ਅਸੀਂ ਮੰਗ ਕਰਦੇ ਹਾਂ ਕਿ ਕਾਂਗਰਸੀਆਂ ਦੀ ਇਸ ਗੁੰਡਾਗਰਦੀ ਨੂੰ ਰੋਕਿਆ ਜਾਵੇ। ਉਥੇ ਹੀ ਕਸ਼ਮੀਰ ਸਿੰਘ ਦੇ ਦਲਿਤ ਪਰਿਵਾਰ ਨੇ ਆਪਣੇ ''ਤੇ ਹੋਏ ਅੱਤਿਆਚਾਰ ਦਾ ਜ਼ਿਕਰ ਕੀਤਾ ਅਤੇ ਨਿਆਂ ਦੇ ਨਾਲ-ਨਾਲ ਸੁਰੱਖਿਆ ਦੀ ਵੀ ਮੰਗ ਕੀਤੀ।


Related News