ਮਲਕ ਕਲਾਥ ਹਾਊਸ ਨੇ ਦੀਵਾਲੀ ਦੇ ਤਿਉਹਾਰ ਮੌਕੇ ਗ੍ਰਾਹਕਾਂ ਨੂੰ ਦਿੱਤਾ ਵੱਡਾ ਆਫ਼ਰ

10/20/2017 3:32:32 PM


ਝਬਾਲ (ਲਾਲੂਘੁੰਮਣ, ਨਰਿੰਦਰ)- ਕਸਬੇ ਦੇ ਪ੍ਰਸਿੱਧ ਕੱਪੜਾ ਵਪਾਰੀ ਮਲਕ ਕਲਾਥ ਹਾਊਸ ਵਾਲਿਆਂ ਵੱਲੋਂ ਦੀਵਾਲੀ ਦੇ ਤਿਉਹਾਰ ਮੌਕੇ ਆਪਣੇ ਗ੍ਰਾਹਕਾਂ ਨੂੰ ਵੱਡਾ ਆਫ਼ਰ ਦਿੰਦਿਆਂ 5000 ਰੁਪਏ ਦੀ ਖਰੀਦਦਾਰੀ ਕਰਨ 'ਤੇ ਆਕਰਸ਼ਿਤ ਇਨਾਮਾ ਨਾਲ ਨਿਵਾਜਿਆ ਗਿਆ। ਜਾਣਕਾਰੀ ਦਿੰਦਿਆਂ ਪੱਪੂ ਮਲਕ, ਬੰਕਾਂ ਮਲਕ ਅਤੇ ਡੀ. ਸੀ. ਮਲਕ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦਿਵਾਲੀ ਦੇ ਤਿਉਹਾਰ ਨੂੰ ਗ੍ਰਾਹਕਾਂ ਲਈ ਖੁਸ਼ਗਵਾਰ ਬਣਾਉਣ ਲਈ ਇਸ ਵਾਰ ਇਨਾਮੀ ਯੋਜ਼ਨਾ ਸ਼ੁਰੂ ਕੀਤੀ ਗਈ ਸੀ, ਜਿਸ ਦੇ ਤਹਿਤ 5 ਹਜ਼ਾਰ ਦਾ ਕਪੜਾ ਅਤੇ ਹੋਰ ਘਰੇਲੂ ਸਮਾਨ ਖਰੀਦਣ ਵਾਲੇ ਗ੍ਰਾਹਕ ਨੂੰ ਇਕ ਲੱਕੀ ਕੂਪਨ ਦਿੱਤਾ ਗਿਆ ਸੀ ਅਤੇ ਇਸ ਇਨਾਮੀ ਯੋਜਨਾ 'ਚ ਕਰੀਬ 8 ਸੌ ਗ੍ਰਾਹਕਾਂ ਨੇ ਭਾਗ ਲਿਆ। ਇਸ ਯੋਜਨਾ 'ਚ ਤਿੰਨ ਵੱਡੇ ਇਨਾਮ ਵਾਸ਼ਿੰਗ ਮਸ਼ੀਨ, ਐੱਲ. ਸੀ. ਡੀ. ਅਤੇ ਮਾਈਕਰੋਓਵਨ ਆਦਿ ਰੱਖੇ ਗਏ ਸਨ। ਇਨਾਮ ਕੱਢਣ ਦਾ ਉਦਘਾਟਨ ਸਰਪੰਚ ਮੋਨੂੰ ਚੀਮਾ, ਦੁਕਾਨਦਾਰ ਯੂਨੀਅਨ ਅੱਡਾ ਝਬਾਲ ਦੇ ਪ੍ਰਧਾਨ ਰਿੰਕੂ ਛੀਨਾ ਅਤੇ ਐੱਸ. ਡੀ. ਓ. ਤਰਸ਼ੇਮ ਕੁਮਾਰ ਵੱਲੋਂ ਕੀਤਾ ਗਿਆ। ਪਹਿਲਾ ਇਨਾਮ ਵਾਸ਼ਿੰਗ ਮਸ਼ੀਨ ਬੱਬਲਦੀਪ ਸਿੰਘ ਵਾਸੀ ਝਬਾਲ, ਐੱਲ. ਸੀ. ਡੀ. ਬਲਵਿੰਦਰ ਸਿੰਘ ਵਾਸੀ ਝਬਾਲ ਅਤੇ ਮਾਈਕਰੋਓਵਨ ਵੀ ਝਬਾਲ ਦੇ ਇਕ ਗ੍ਰਾਹਕ ਦਾ ਨਿਕਲਿਆ ਹੈ, ਜਿੰਨ੍ਹਾਂ ਨੂੰ ਇਨਾਮ ਤਕਸ਼ੀਮ ਸਰਪੰਚ ਮੋਨੂੰ ਚੀਮਾ, ਰਿੰਕੂ ਛੀਨਾ ਅਤੇ ਐੱਸ. ਡੀ. ਓ. ਤਰਸ਼ੇਮ ਕੁਮਾਰ ਵੱਲੋਂ ਆਪਣੇ ਕਰ ਕਮਲਾ ਨਾਲ ਭੇਂਟ ਕੀਤਾ ਗਿਆ। ਇਸ ਇਨਾਮ ਕਾਰਨ ਖਰੀਦਦਾਰੀ ਕਰਨ ਵਾਲੇ ਗ੍ਰਾਹਕ ਬਹੁਤ ਖੁਸ਼ ਨਜ਼ਰ ਆਏ। ਇਸ ਮੌਕੇ ਪੱਪੂ ਮਲਕ, ਬੰਕਾ ਮਲਕ, ਡੀ.ਸੀ. ਮਲਕ ਤੋਂ ਇਲਾਵਾ ਨਕੁਲ ਮਲਕ, ਦਾਨਿਸ਼ ਮਲਕ, ਕੂਸ ਮਲਕ, ਜਗਮੋਹਨ ਆਦਿ ਹਾਜ਼ਰ ਸਨ।


Related News