ਅਕਾਲੀ ਦਲ ਤੇ ਕਾਂਗਰਸ 'ਚ ਬੁਰੀ ਤਰ੍ਹਾਂ ਪਾਟੋਧਾੜ, ਭੋਗਪੁਰ ਡਿਵੈੱਲਪਮੈਂਟ ਕਮੇਟੀ ਪੂਰੀ ਤਰ੍ਹਾਂ ਇਕਜੁੱਟ

12/12/2017 4:08:41 PM

ਭੋਗਪੁਰ (ਰਾਣਾ)— ਨਗਰ ਕੌਂਸਲ ਭੋਗਪੁਰ ਦੀ ਚੋਣ ਲਈ ਇਸ ਵਾਰ ਅਜੀਬੋ-ਗਰੀਬ ਰੰਗ ਦੇਖਣ ਨੂੰ ਮਿਲ ਰਹੇ ਹਨ। ਇਕ ਪਾਸੇ ਜਿੱਥੇ ਸਾਬਕਾ ਅਕਾਲੀ ਕੌਂਸਲਰ ਕਾਂਗਰਸ ਪਾਰਟੀ ਤੋਂ ਸਮਰਥਨ ਲੈ ਰਹੇ ਹਨ ਅਤੇ ਦੂਜੇ ਪਾਸੇ ਕਾਂਗਰਸ ਪਾਰਟੀ ਖੁਦ ਇਕਜੁੱਟ ਨਜ਼ਰ ਨਹੀਂ ਆ ਰਹੀ ਹੈ। ਅਕਾਲੀ ਦਲ ਵੀ ਚੋਣ 'ਚ ਕਿਧਰੇ ਭੱਖਦਾ ਨਜ਼ਰ ਨਹੀਂ ਆ ਰਿਹਾ ਹੈ। ਇਸ ਦੇ ਕਾਰਨ ਹਾਲੀ ਚੋਣ ਪ੍ਰਚਾਰ ਜ਼ਿਲਾ ਹਾਈ ਕਮਾਂਡ ਵੀ ਵਿਸ਼ਾ ਚੋਣ 'ਚ ਕਿਧਰੇ ਸਰਗਰਮ ਨਹੀਂ ਦਿੱਸ ਰਹੀ ਹੈ। ਅਕਾਲੀ ਦਲ ਦੀ ਸਥਿਤੀ ਉਸ ਸਮੇਂ ਹਾਸੋਹੀਣੀ ਬਣ ਕੇ ਰਹਿ ਗਈ ਜਦੋਂ ਅਕਾਲੀ ਦਲ ਦਾ ਸਾਬਕਾ ਨਗਰ ਕੌਂਸਲ ਪ੍ਰਧਾਨ ਅਤੇ ਦੋ ਹੋਰ ਅਕਾਲੀ ਕੌਂਸਲਰ ਕਾਂਗਰਸ ਪਾਰਟੀ ਦੇ ਵਿੱਚ ਧੜੇ ਦਾ ਸਮਰਥਨ ਲੈ ਕੇ ਚੋਣ ਮੈਦਾਨ 'ਚ ਉਤਰ ਆਏ। 
ਕਾਂਗਰਸ ਪਾਰਟੀ ਦੇ ਵੀ ਦੋ ਸਾਬਕਾ ਕੌਂਸਲਰਾਂ ਦੇ ਭੋਗਪੁਰ ਡਿਵੈੱਲਪਮੈਂਟ ਕਮੇਟੀ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਨਿਤਰਣ ਨਾਲ ਕਾਂਗਰਸ ਪਾਰਟੀ ਦੀ ਪਾਟੋਧਾੜ ਵੀ ਜਗ ਜ਼ਾਹਰ ਹੋ ਚੁੱਕੀ ਹੈ। ਦੋਵੇਂ ਮੁੱਖ ਸਿਆਸੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਦੀ ਹਾਈ ਕਮਾਨ ਆਪਣੀਆਂ-ਆਪਣੀਆਂ ਪਾਰਟੀਆਂ ਨੂੰ ਇਕਜੁੱਟ ਰੱਖਣ 'ਚ ਅਸਫਲ ਸਿੱਧ ਹੋ ਰਹੀਆਂ ਹਨ। ਵੋਟਰ ਭਗਵਾਨ ਦੋਵੇਂ ਪਾਰਟੀਆਂ ਦੀ ਕਾਰਗੁਜ਼ਾਰੀ 'ਤੇ ਚਰਚਾ ਕਰਕੇ ਚਟਕਾਰੇ ਲੈ ਰਹੇ ਹਨ। ਉਧਰ ਭੋਗਪੁਰ ਡਿਵੈੱਲਪਮੈਂਟ ਕਮੇਟੀ ਦੇ ਉਮੀਦਵਾਰ ਇਕਜੁੱਟ ਹੋ ਕੇ ਚੋਣ ਮੈਦਾਨ 'ਚ ਨਿਤਰੇ ਹੋਏ ਹਨ। ਇਸ ਇਕਜੁੱਟਤਾ ਦੇ ਚਲਦਿਆਂ ਇਹ ਭਰਪੂਰ ਸੰਭਾਵਨਾ ਬਣ ਗਈ ਹੈ ਕਿ ਇਨ੍ਹਾਂ 'ਚ ਚੋਣਾਂ 'ਚ ਭੋਗਪੁਰ ਡਿਵੈੱਲਪਮੈਂਟ ਕਮੇਟੀ ਹੀ ਕਾਫੀ ਹੱਦ ਤੱਕ ਫਾਇਦੇਮੰਦ ਰਹੇ ਸੀ।


Related News