ਭਗਵੰਤ ਮਾਨ ਨੇ ਪੂਰਾ ਕੀਤਾ ਸ਼ਹੀਦ ਦੇ ਪਰਿਵਾਰ ਨਾਲ ਕੀਤਾ ਵਾਅਦਾ, ਜਾਣ ਕੇ ਤੁਸੀਂ ਵੀ ਕਰ ਉੱਠੋਗੇ ਅਸ਼-ਅਸ਼

08/16/2017 1:55:06 PM

ਤਰਨਤਾਰਨ— ਜੰਮੂ ਅਤੇ ਕਸ਼ਮੀਰ ਵਿਚ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ 1 ਮਈ ਨੂੰ ਤਰਨਤਾਰਨ ਦੇ ਪਿੰਡ ਵੇਂਈ ਪੁਈਂ ਦੇ ਸ਼ਹੀਦ ਹੋਏ ਨਾਇਬ ਸੂਬੇਦਾਰ ਪਰਮਜੀਤ ਸਿੰਘ ਦੀ ਯਾਦ ਵਿਚ ਉਨ੍ਹਾਂ ਦੇ ਪਿੰਡ ਵਿਚ ਈ-ਲਾਈਬ੍ਰ੍ਰੇਰੀ ਖੋਲ੍ਹੀ ਜਾਵੇਗੀ। ਆਪ ਕਨਵੀਨਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸ਼ਹੀਦ ਦੇ ਪਰਿਵਾਰ ਅਤੇ ਉੱਥੋਂ ਦੀ ਪੰਚਾਇਤ ਨੂੰ 10 ਲੱਖ ਦਾ ਚੈੱਕ ਭੇਟ ਕਰਕੇ ਆਪਣਾ ਵਾਅਦਾ ਪੂਰਾ ਕਰ ਦਿੱਤਾ। ਇਸ ਮੌਕੇ ਪੰਜਾਬ ਦੇ 'ਆਪ' ਸਹਿ-ਕਨਵੀਨਰ ਅਤੇ ਵਿਧਾਇਕ ਅਮਨ ਅਰੋੜਾ, ਖਡੂਰ ਸਾਹਿਬ 'ਆਪ' ਇੰਚਾਰਜ ਭੁਪਿੰਦਰ ਬਿੱਟੂ ਸਮੇਤ ਕਈ ਆਪ ਨੇਤਾ ਮੌਜੂਦ ਸਨ। ਸ਼ਹੀਦ ਦਾ ਪਰਿਵਾਰ ਸ਼ਹੀਦ ਦੇ ਨਾਂ 'ਤੇ ਲਾਈਬ੍ਰੇਰੀ ਬਣਾਉਣ ਨੂੰ ਲੈ ਕੇ ਕਾਫੀ ਖੁਸ਼ ਹੈ। 
ਮਾਨ ਨੇ ਕਿਹਾ ਕਿ ਉਨ੍ਹਾਂ ਅਤੇ ਦੇਸ਼ ਨੂੰ ਸ਼ਹੀਦ ਪਰਮਜੀਤ 'ਤੇ ਹੀ ਨਹੀਂ ਸਗੋਂ ਉਸ ਦੇ ਪਰਿਵਾਰ 'ਤੇ ਵੀ ਮਾਣ ਹੈ। ਉਨ੍ਹਾਂ ਕਿਹਾ ਕਿ ਉਹ ਸ਼ਹੀਦ ਦੀ ਅੰਤਮ ਅਰਦਾਸ ਵਿਚ ਸ਼ਾਮਲ ਹੋਣ ਲਈ ਪਿੰਡ ਆਏ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਸ਼ਹੀਦ ਦੇ ਨਾਂ 'ਤੇ ਪਿੰਡ ਵਿਚ ਇਕ ਲਾਈਬ੍ਰੇਰੀ ਬਣਾ ਕੇ ਉਸ ਦੀਆਂ ਯਾਦਾਂ ਨੂੰ ਸਾਂਭਿਆ ਜਾਣਾ ਚਾਹੀਦਾ ਹੈ। ਇਸੇ ਵਾਅਦੇ ਨੂੰ ਪੂਰਾ ਕਰਨ ਲਈ ਅੱਜ ਮਾਨ ਉੱਥੇ ਪਹੁੰਚੇ। ਪਿੰਡ ਦੇ ਲੋਕ ਅਤੇ ਸ਼ਹੀਦ ਦਾ ਪਰਿਵਾਰ ਭਗਵੰਤ ਮਾਨ ਦੀ ਇਸ ਪਹਿਲ ਨੂੰ ਲੈ ਕੇ ਬਹੁਤ ਖੁਸ਼ ਹਨ। 


Related News