ਪੈਸੇ ਲੈਣ ਗਏ ਵਿਅਕਤੀ ਦੀ ਕੁੱਟਮਾਰ ਕਰ ਕੇ ਘਰੋਂ ਬਾਹਰ ਸੁੱਟਿਆ, ਮੌਤ

12/11/2017 2:13:43 AM

ਗੁਰਦਾਸਪੁਰ,   (ਦੀਪਕ)- ਰਾਤ ਸਮੇਂ ਦਿਹਾੜੀ ਦੇ ਪੈਸੇ ਲੈਣ ਗਏ ਇਕ ਵਿਅਕਤੀ ਨੂੰ ਪਿੰਡ ਦੇ ਹੀ ਵਿਅਕਤੀ ਨੇ ਕੁੱਟਮਾਰ ਕਰ ਕੇ ਆਪਣੇ ਘਰ ਤੋਂ ਜ਼ਖਮੀ ਹਾਲਤ ਵਿਚ ਬਾਹਰ ਸੁੱਟ ਦਿੱਤਾ, ਜਿਸ ਤੋਂ ਬਾਅਦ ਉਸ ਦੇ ਉੱਪਰ ਹਨੇਰਾ ਹੋਣ ਕਾਰਨ ਬਲੈਰੋ ਗੱਡੀ ਲੰਘ ਗਈ ਅਤੇ ਉਸਦੀ ਮੌਤ ਹੋ ਗਈ। ਸਿਵਲ ਹਸਪਤਾਲ 'ਚ ਮ੍ਰਿਤਕ ਮੰਗਲ ਸਿੰਘ ਦੇ ਪਿਤਾ ਗਿਆਨ ਸਿੰਘ ਵਾਸੀ ਕਜਾਲਾ ਨੇ ਦੱਸਿਆ ਕਿ ਉਸ ਦਾ ਪੁੱਤਰ ਮੰਗਲ ਸਿੰਘ ਕੰਬਾਈਨ ਚਲਾÀੁਂਦਾ ਸੀ। ਪਿੰਡ ਦੇ ਹੀ ਵਿਅਕਤੀ ਪਿਆਰਾ ਸਿੰਘ ਪੁੱਤਰ ਬਾਵਾ ਸਿੰਘ ਤੋਂ ਮੰਗਲ ਨੇ 3 ਹਜ਼ਾਰ ਰੁਪਏ ਪਿਛਲੇ ਤਿੰਨ ਮਹੀਨਿਆਂ ਤੋਂ ਲੈਣੇ ਸੀ, ਜਿਸ ਕਾਰਨ ਉਹ ਬੀਤੇ ਦਿਨੀਂ ਉਨ੍ਹਾਂ ਦੇ ਘਰ ਪੈਸੇ ਲੈਣ ਲਈ ਗਿਆ ਪਰ ਉਨ੍ਹਾਂ ਨੇ ਪੈਸੇ ਦੇਣ ਦੀ ਬਜਾਏ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਜ਼ਖਮੀ ਕਰ ਕੇ ਘਰ ਤੋਂ ਬਾਹਰ ਸੁੱਟ ਦਿੱਤਾ। ਉਸ ਵਕਤ ਇਕ ਬਲੈਰੋ ਗੱਡੀ, ਜਿਸ ਵਿਚ ਪੰਜ ਲੋਕ ਸਵਾਰ ਸੀ, ਨੇ ਮੰਗਲ ਸਿੰਘ ਦੇ ਉਪਰੋਂ ਲੰਘਾ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਹਾਲਤ 'ਚ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਲਿਆਂਦਾ ਗਿਆ, ਜਿਥੇ ਉਸ ਦੀ ਇਲਾਜ ਦੌਰਾਨ ਅੱਜ ਮੌਤ ਹੋ ਗਈ।
ਕੀ ਕਹਿਣਾ ਹੈ ਥਾਣਾ ਨਰੋਟ ਜੈਮਲ ਸਿੰਘ ਦੀ ਪੁਲਸ ਦਾ 
ਇਸ ਸਬੰਧੀ ਥਾਣਾ ਨਰੋਟ ਜੈਮਲ ਸਿੰਘ ਦੀ ਪੁਲਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਬਲੈਰੋ ਚਾਲਕ ਨਾਨਕ ਚੰਦ, ਪਿਆਰਾ ਸਿੰਘ, ਰਜਨੀ ਪਤਨੀ ਪਿਆਰਾ ਸਿੰਘ, ਮਲਕੀਤ ਸਿੰਘ, ਸੁਖਵਿੰਦਰ ਕੌਰ ਪਤਨੀ ਮਲਕੀਤ ਸਿੰਘ ਦੇ ਖਿਲਾਫ ਧਾਰਾ 304 ਏ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News