ਸ੍ਰੀ ਮੁਕਤਸਰ ਸਾਹਿਬ ''ਚ ਵਿੱਕਿਆ ਬਾਸਪਤੀ ਝੋਨਾ 3485 ਰੁਪਏ ਕੁਇੰਟਲ

01/17/2018 3:17:47 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਬਾਸਪਤੀ ਝੋਨਾ ਕਿਸਾਨਾਂ ਲਈ ਨਵੀਆਂ ਉਮੀਦਾ 'ਤੇ ਆਸ ਦੀ ਵੱਡੀ ਕਿਰਨ ਲੈ ਕੇ ਆਇਆ ਹੈ ਤੇ ਇਸ ਦੇ ਭਾਅ ਵਿਚ ਪਹਿਲਾਂ ਨਾਲੋ ਤੇਜੀ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਦੀਆਂ ਸਭ ਅਨਾਜ ਮੰਡੀਆਂ ਨਾਲੋ ਬਾਸਪਤੀ ਝੋਨਾ ਵੱਧ ਵਿਚ ਵਿੱਕਿਆ ਹੈ। ਇਕ ਕਿਸਾਨ ਵੱਲੋਂ ਲਿਆਂਦੇ ਗਏ ਬਾਸਪਤੀ ਝੋਨੇ ਨੂੰ ਲਛਮੀ ਰਾਈਸ ਮਿੱਲ ਵਾਲਿਆਂ ਨੇ 3485 ਰੁਪਏ ਪ੍ਰਤੀ ਕੁਇੰਟਲ ਖਰੀਦਿਆ ਹੈ। ਇਸੇ ਦੌਰਾਨ ਮਾਰਕੀਟ ਕਮੇਟੀ ਦੇ ਸਕੱਤਰ ਗੁਰਚਰਨ ਸਿੰਘ ਨੇ ਦੱਸਿਆ ਕਿ ਪਹਿਲਾਂ ਨਾਲੋਂ ਝੋਨੇ ਦਾ ਭਾਅ ਵਧਿਆ ਹੈ। 


Related News