ਪੰਜਾਬੀ ਗਾਇਕ ਬਲਕਾਰ ਸਿੱਧੂ ਨੇ ਫੜ੍ਹਿਆ ਕਾਂਗਰਸ ਦਾ ''ਹੱਥ''

02/10/2016 10:20:11 AM

ਚੰਡੀਗੜ੍ਹ : ਪੰਜਾਬ ਦੇ ਮਸ਼ਹੂਰ ਗਾਇਕ ਬਲਕਾਰ ਸਿੱਧੂ ਨੇ ਮੰਗਲਵਾਰ ਨੂੰ ਕਾਂਗਰਸ ਪਾਰਟੀ ਦਾ ਹੱਥ ਫੜ੍ਹ ਲਿਆ। ਚੰਡੀਗੜ੍ਹ ''ਚ ਇਕ ਪ੍ਰੈੱਸ ਕਾਨਫਰੰਸ ''ਚ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ''ਚ ਬਲਕਾਰ ਸਿੱਧੂ ਪਾਰਟੀ ''ਚ ਸ਼ਾਮਲ ਹੋਏ। ਇਸ ਦੇ ਇਕ ਦਿਨ ਪਹਿਲਾਂ ਹੀ ਸੀਨੀਅਰ ਅਕਾਲੀ ਆਗੂ ਦੀਪਇੰਦਰ ਢਿੱਲੋਂ ਅਤੇ ਹੈਰੀ ਮਾਨ ਕਾਂਗਰਸ ''ਚ ਸ਼ਾਮਲ ਹੋਏ ਸਨ।
ਜ਼ਿਕਰਯੋਗ ਹੈ ਕਿ ਬਲਕਾਰ ਸਿੱਧੂ ਪਿਛਲੇ ਸਮੇਂ ਦੌਰਾਨ ''ਆਮ ਆਦਮੀ ਪਾਰਟੀ'' ''ਚ ਰਹਿ ਚੁੱਕੇ ਹਨ ਅਤੇ ਲੋਕ ਸਭਾ ਚੋਣਾਂ ਦੌਰਾਨ ਸੰਗਰੂਰ ਹਲਕੇ ਤੋਂ ਰਿਕਾਰਡ ਵੋਟਾਂ ਨਾਲ ਜਿੱਤਣ ਵਾਲੇ ਭਗਵੰਤ ਮਾਨ ਦੀ ਚੋਣ ਮੁਹਿੰਮ ''ਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ''ਚ ਬਲਕਾਰ ਸਿੱਧੂ ਤਲਵੰਡੀ ਸਾਬੋ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਸਨ ਪਰ ਉਨ੍ਹਾਂ ਨੂੰ ਨਜ਼ਰ-ਅੰਦਾਜ਼ ਕੀਤੇ ਜਾਣ ਕਾਰਨ ਉਹ ਬਾਗੀ ਹੋ ਕੇ ਚੋਣਾਂ ਲੜੇ ਸਨ ਅਤੇ ਆਪ ਨਾਲੋਂ ਟੁੱਟ ਗਏ ਸਨ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਦੀ ਨੀਤੀ ਅਧੀਨ ਹੀ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨਾਲ ਹੀ ਬਲਕਾਰ ਸਿੱਧੂ ਨੂੰ ਕਾਂਗਰਸ ਵੱਲ ਮੋੜਿਆ ਹੈ। 


Babita Marhas

News Editor

Related News