ਬਜਰੰਗ ਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਫੂਕਿਆ ਪਾਕਿਸਤਾਨ ਦਾ ਝੰਡਾ

08/15/2017 1:39:52 AM

ਮੋਗਾ, (ਗਰੋਵਰ/ਗੋਪੀ)- ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਮੋਗਾ ਵੱਲੋਂ ਅੱਜ ਅਖੰਡ ਭਾਰਤ ਦਿਵਸ ਸਮਾਗਮ ਜ਼ਿਲਾ ਮੁਖੀ ਗੌਰਵ ਕਪੂਰ ਅਤੇ ਜ਼ਿਲਾ ਸੰਯੋਜਕ ਰਾਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਦੌਰਾਨ ਪ੍ਰੀਸ਼ਦ ਦੇ ਆਗੂਆਂ ਅਤੇ ਮੈਂਬਰਾਂ ਵੱਲੋਂ ਪਾਕਿਸਤਾਨ ਦਾ ਝੰਡਾ ਫੂਕਿਆ ਗਿਆ।  ਇਸ ਸਮੇਂ ਆਗੂਆਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਨੂੰ ਇਕ ਦੇਸ਼ ਦੇ ਤੌਰ 'ਤੇ ਮਾਨਤਾ ਨਹੀਂ ਦਿੰਦੇ, ਅਸੀਂ ਪਾਕਿਸਤਾਨ ਨੂੰ ਫਿਰ ਤੋਂ ਭਾਰਤ ਵਿਚ ਮਿਲਾ ਕੇ ਅਖੰਡ ਭਾਰਤ ਬਣਾਵਾਂਗੇ। ਬਜਰੰਗ ਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਸਾਰੇ ਭਾਰਤ 'ਚ 14 ਅਗਸਤ ਦੇ ਦਿਨ ਪਾਕਿਸਤਾਨ ਬਣਨ ਦਾ ਵਿਰੋਧ ਕਰਦੇ ਹਨ। ਆਗੂਆਂ ਨੇ ਸ਼ਹਿਰ ਦੀ ਰਾਮਗੰਜ ਮੰਡੀ ਚੌਕ 'ਚ ਪਾਕਿਸਤਾਨ ਦਾ ਝੰਡਾ ਫੂਕ ਕੇ ਉਸ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।  ਇਸ ਦੌਰਾਨ ਜ਼ਿਲਾ ਪ੍ਰਭਾਰੀ ਗੌਰਵ ਕਪੂਰ, ਜ਼ਿਲਾ ਸੰਯੋਜਕ ਰਾਜਿੰਦਰ ਸਿੰਘ, ਜ਼ਿਲਾ ਗਊ ਰੱਖਿਆ ਪ੍ਰਮੁੱਖ ਧਰਮਿੰਦਰ ਸਿੰਘ ਬੇਦੀ, ਜ਼ਿਲਾ ਚਾਲੀਸਾ ਪ੍ਰਮੁੱਖ ਕੁਨਾਲ ਸ਼ਰਮਾ, ਵਿਭਾਗ ਸੰਜੋਯਕ ਯਸ਼ਪਾਲ ਸੈਣੀ, ਜ਼ਿਲਾ ਗਊ ਰੱਖਿਆ ਪ੍ਰਮੁੱਖ ਰਸਿਕ ਗੁਪਤਾ, ਮਨੋਜ ਕੁਮਾਰ, ਰੋਹਿਤ ਖੈਰਾਲਿਆ, ਰਾਹੁਲ ਸੋਲੰਕੀ, ਕਰਨ ਸਾਂਵਰੀਆ, ਕੁਲਜੀਤ ਸਿੰਘ, ਹਨੀ ਕੁਮਾਰ, ਬਾਬੂ ਵਿਜੇ ਕੁਮਾਰ, ਕਰਨ ਰਾਜਪੂਤ, ਸ਼ਿਵਮ ਰਾਜਪੂਤ, ਦਵਿੰਦਰ ਸਿੰਘ, ਅਜੇ ਕੁਮਾਰ, ਵਰਿੰਦਰ ਕੁਮਾਰ, ਦੀਪਕ ਕੁਮਾਰ, ਵਿਸ਼ਾਲ ਕੁਮਾਰ ਆਦਿ ਆਗੂ ਮੌਜੂਦ ਸਨ। 


Related News