ਬਾਜਵਾ ਨੇ ਨਾ ਕਰਨਾ ਤੇ ਨਾ ਮਰਨਾ : ਬਾਦਲ (ਵੀਡੀਓ)

08/29/2015 10:21:19 PM

ਅੰਮ੍ਰਿਤਸਰ- ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵਲੋਂ ਚੰਡੀਗੜ੍ਹ ''ਚ ਮਰਨ ਵਰਤ ''ਤੇ ਬੈਠਣ ਦੇ ਐਲਾਨ ''ਤੇ ਮੁੱਖ ਮੰਤਰੀ ਬਾਦਲ ਨੇ ਚੁਟਕੀ ਲਈ ਹੈ। ਅੰਮ੍ਰਿਤਸਰ ਪੁੱਜੇ ਬਾਦਲ ਨੇ ਕਿਹਾ ਕਿ ਬਾਜਵਾ ਨੇ ਅਜਿਹਾ ਕੁਝ ਨਹੀਂ ਕਰਨਾ ਕਿਉਂਕਿ ਸ਼ਾਮ ਤਕ ਉਨ੍ਹਾਂ ਨੂੰ ਭੁੱਖ ਲੱਗ ਜਾਂਦੀ ਹੈ। ਬਾਦਲ ਨੇ ਆਪਣੇ ਬਿਆਨ ਵਿਚ ਕਿਹਾ ਕਿ ਬਾਜਵੇ ਨੇ ਨਾ ਤਾਂ ਕੁਝ ਕਰਨਾ ਹੈ ਅਤੇ ਨਾ ਹੀ ਮਰਨਾ ਹੈ। ਉਨ੍ਹਾਂ ਕਿਹਾ ਕਿ ਉਹ ਤਾਂ ਇਕ ਦਿਨ ਭੁੱਖਾ ਨਹੀਂ ਰਹਿ ਸਕਦਾ, ਸ਼ਾਮ ਨੂੰ ਪਤਾ ਨਹੀਂ ਕੀ ਕੁਝ ਖਾਣਾ ਹੁੰਦਾ। ਬਾਦਲ ਨੇ ਕਿਹਾ ਕਿ 10 ਦਿਨਾਂ ਦੇ ਅੰਦਰ-ਅੰਦਰ ਜਾਂ ਫਿਰ ਹਫਤੇ ''ਚ ਇਸ ਮਸਲੇ ਦਾ ਹੱਲ ਨਿਕਲ ਜਾਵੇਗਾ। ਉਨ੍ਹਾਂ ਕਿਹਾ ਕਿ 10 ਦਿਨਾਂ ਦੇ ਅੰਦਰ-ਅੰਦਰ ਗੰਨਾ ਕਿਸਾਨਾਂ ਦੀ ਅਦਾਇਗੀ ਕਰ ਦਿੱਤੀ ਜਾਵੇਗੀ।  


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News