ਬੀ. ਐੱਡ. ਅਧਿਆਪਕ ਫਰੰਟ ਦੀਆਂ ਉਮੀਦਾਂ ਨੂੰ ਪੈ ਸਕਦੈ ਬੂਰ

07/23/2017 5:00:24 PM

ਕੱਥੂਨੰਗਲ - ਪੰਜਾਬ ਸਰਕਾਰ ਨੇ ਪ੍ਰਾਇਮਰੀ ਪੱਧਰ 'ਤੇ ਸਰਕਾਰੀ ਸਕੂਲਾਂ 'ਚ ਬੱਚਿਆਂ ਦੇ ਘੱਟ ਰਹੇ ਦਾਖ਼ਲਿਆਂ ਨੂੰ ਵਧਾਉਣ ਲਈ ਪ੍ਰੀ-ਪ੍ਰਾਇਮਰੀ ਕਲਾਸਾਂ ਲਈ ਤਿਆਰੀ ਕੱਸ ਲਈ ਹੈ, ਜਿਸ ਦੀ ਬੀ. ਐੱਡ. ਅਧਿਆਪਕ ਫਰੰਟ ਪੰਜਾਬ ਭਰਪੂਰ ਸ਼ਲਾਘਾ ਕਰਦਾ ਹੈ। ਇਹ ਪ੍ਰਗਟਾਵਾ ਬੀ. ਐੱਡ ਅਧਿਆਪਕ ਫਰੰਟ ਦੇ ਜ਼ਿਲਾ ਪ੍ਰਧਾਨ ਸੰਤ ਸੇਵਕ ਸਿੰਘ ਸਰਕਾਰੀਆ ਤੇ ਜ਼ਿਲਾ ਪ੍ਰੈੱਸ ਸਕੱਤਰ ਭੁਪਿੰਦਰ ਸਿੰਘ ਕੱਥੂਨੰਗਲ ਨੇ ਅਧਿਆਪਕਾਂ ਦੀ ਬੁਲਾਈ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਸੀ ਕਿ ਸਰਕਾਰੀ ਸਕੂਲਾਂ 'ਚ ਪ੍ਰਾਇਮਰੀ ਪੱਧਰ ਦੀ ਮਜ਼ਬੂਤੀ ਵਾਸਤੇ ਛੋਟੇ ਬੱਚਿਆਂ ਨੂੰ ਢੁੱਕਵਾਂ ਮਾਹੌਲ ਦਿੱਤਾ ਜਾਵੇ ਤਾਂ ਕਿ ਉਹ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਬੱਚਿਆਂ ਦਾ ਆਰਥਿਕ ਸ਼ੋਸ਼ਣ ਤੋਂ ਬਚ ਸਕਣ। ਸਰਕਾਰੀਆ ਨੇ ਕਿਹਾ ਕਿ 25 ਜੁਲਾਈ ਤੋਂ ਹੋਣ ਵਾਲੀ ਕੈਬਨਿਟ ਮੀਟਿੰਗ ਤੋਂ ਅਧਿਆਪਕਾਂ ਨੂੰ ਵੱਡੀ ਉਮੀਦ ਹੈ ਕਿ ਉਹ ਪ੍ਰੀ-ਨਰਸਰੀ ਕਲਾਸਾਂ ਲਾਉਣ ਦਾ ਫੈਸਲਾ ਕਰ ਕੇ ਪ੍ਰਾਇਮਰੀ ਸਕੂਲਾਂ ਨੂੰ ਵੱਡਾ ਹੁਲਾਰਾ ਦੇਣਗੇ। ਉਨ੍ਹਾਂ ਦੱਸਿਆ ਕਿ ਪੰਜਾਬ 'ਚ 6 ਤੋਂ 10 ਸਾਲ ਤੱਕ ਬੱਚਿਆਂ ਦੀ ਗਿਣਤੀ 24.47 ਲੱਖ ਹੈ ਤੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਸਿਰਫ਼ 9.6 ਲੱਖ ਹੈ, ਇਸ ਤੋਂ ਸਪੱਸ਼ਟ ਹੈ ਕਿ ਬਾਕੀ ਬੱਚੇ ਪ੍ਰਾਈਵੇਟ ਸਕੂਲਾਂ ਵਿਚ ਦਾਖਲ ਹਨ। ਭੁਪਿੰਦਰ ਕੱਥੂਨੰਗਲ ਨੇ ਕਿਹਾ ਕਿ ਛੋਟੀ ਉਮਰ ਵਿਚ ਮਾਂ-ਪਿਓ ਵੱਲੋਂ ਪ੍ਰਾਈਵੇਟ ਸਕੂਲਾਂ ਵਿਚ ਆਪਣੇ ਬੱਚਿਆਂ ਨੂੰ ਦਾਖਲ ਕਰਵਾ ਦਿੱਤਾ ਜਾਂਦਾ ਹੈ, ਜਿਸ ਨਾਲ ਹੀ ਪ੍ਰਾਇਮਰੀ ਸਕੂਲਾਂ 'ਚ ਗਿਣਤੀ ਘਟੀ ਹੈ, ਜੇਕਰ ਪੰਜਾਬ ਸਰਕਾਰ ਸਿੱਖਿਆ ਵਰਗੀ ਬੁਨਿਆਦੀ ਸਹੂਲਤ ਨੂੰ ਹਰ ਘਰ ਤੱਕ ਪਹੁੰਚਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਹੇਠਲੇ ਪੱਧਰ ਤੱਕ ਮਜ਼ਬੂਤੀ ਪ੍ਰਦਾਨ ਕਰਨੀ ਪਵੇਗੀ, ਜਿਸ ਲਈ ਪ੍ਰੀ-ਨਰਸਰੀ ਕਲਾਸਾਂ ਸ਼ੁਰੂ ਕਰਨਾ ਵਧੀਆ ਫੈਸਲਾ ਸਾਬਿਤ ਹੋਵੇਗਾ।
ਇਸ ਮੌਕੇ ਅਮਰਜੀਤ ਸਿੰਘ ਕਲੇਰ, ਸੁਖਵਿੰਦਰਪਾਲ ਸਿੰਘ ਤਰਸਿੱਕਾ, ਦਿਨੇਸ਼ ਭੱਲਾ ਵੇਰਕਾ, ਅਮਰੀਕ ਸਿੰਘ, ਰਣਜੀਤ ਸਿੰਘ, ਲਖਵਿੰਦਰ ਸਿੰਘ ਮਜੀਠਾ, ਬਲਦੇਵ ਸਿੰਘ, ਗੁਰਬਿੰਦਰ ਰਈਆ, ਕੁਲਬੀਰ ਸਿੰਘ, ਬਲਦੇਵ ਸਿੰਘ ਅਜਨਾਲਾ, ਸਤਿੰਦਰ ਸਿੰਘ ਬਾਬੋਵਾਲ, ਰਣਧੀਰ ਰਈਆ, ਜਰਨੈਲ ਸਿੰਘ ਅਜਨਾਲਾ, ਵਿਕਰਮ ਚੀਮਾ ਰਈਆ, ਤਰਸੇਮ ਲਾਲ, ਵਰਿੰਦਰ ਸਿੰਘ, ਕਪਿਲ ਦੇਵ, ਵਿਨੇ ਕੁਮਾਰ, ਨਵਦੀਪ ਸੋਹੀ ਤਰਸਿੱਕਾ, ਬਲਕਾਰ ਸਿੰਘ, ਰਵੀ ਅਜੈਬਵਾਲੀ, ਦਰਸ਼ਨ ਲਾਲ ਆਦਿ ਮੌਜੂਦ ਸਨ।
 


Related News