ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਸਬੰਧੀ ਜਾਗਰੂਕਤਾ ਰੈਲੀ ਕੱਢੀ

10/18/2017 7:49:13 AM

ਸਾਦਿਕ  (ਪਰਮਜੀਤ) - ਐੱਸ. ਬੀ. ਆਰ. ਐੱਸ. ਸੰਸਥਾ ਤੇ ਪੀ. ਐੱਸ. ਟੀ. ਪਬਲਿਕ ਸਕੂਲ ਵਿਖੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਸਬੰਧੀ ਘੁੱਦੂਵਾਲਾ ਤੋਂ ਸਾਦਿਕ ਚੌਕ ਤੱਕ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਵਿਚ ਵਿਦਿਆਰਥੀਆਂ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਦੀਵਾਲੀ ਖੁਸ਼ੀਆਂ ਦਾ ਤਿਉਹਾਰ ਹੈ ਪਰ ਅਸੀਂ ਕਈ ਵਾਰ ਆਪਣੀਆਂ ਅਣਗਹਿਲੀਆਂ ਨਾਲ ਖੁਸ਼ੀ ਦੇ ਪਲਾਂ ਨੂੰ ਗਮੀ ਵਿਚ ਤਬਦੀਲ ਕਰ ਲੈਂਦੇ ਹਾਂ ਕਿਉਂਕਿ ਪਟਾਕਿਆਂ ਦੀ ਉਚੀ ਆਵਾਜ਼ ਤੇ ਧੂੰਆਂ ਮਨੁੱਖੀ ਸਿਹਤ ਤੇ ਮਾਨਸਿਕਤਾ 'ਤੇ ਮਾੜਾ ਪ੍ਰਭਾਵ ਪਾਉਂਦਾ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਪਟਾਕੇ ਰਹਿਤ ਦੀਵਾਲੀ ਮਨਾਈਏ ਤੇ ਇਸ ਦਿਨ ਵੱਧ ਤੋਂ ਵੱਧ ਬੂਟੇ ਲਾ ਕੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਈਏ ਕਿਉਂਕਿ ਪ੍ਰਦੂਸ਼ਣ ਨਾਲ ਦਿਲ ਤੇ ਸਾਹ ਦੀਆਂ ਕਈ ਬੀਮਾਰੀਆਂ ਹੋ ਜਾਂਦੀਆਂ ਹਨ। ਇਸ ਲਈ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣਾ ਹੀ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ।
ਵਿਦਿਆਰਥੀਆਂ ਨੇ ਦੀਵਾਲੀ 'ਤੇ 'ਪਟਾਕੇ ਨਾ ਚਲਾਓ, ਸਿਰਫ ਦੀਵੇ ਜਗਾਓ, ਬੂਟੇ ਲਾਓ, ਜ਼ਿੰਦਗੀ ਨੂੰ ਖੁਸ਼ਹਾਲ ਬਣਾਓ' ਸਲੋਗਨਾਂ ਰਾਹੀਂ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੀ ਸੇਧ ਦਿੱਤੀ। ਪਟਾਕੇ ਚਲਾਉਣ ਦੀ ਥਾਂ ਇਸ ਤਿਉਹਾਰ ਦੀ ਇਤਿਹਾਸਕ ਮਹੱਤਤਾ ਨੂੰ ਸਮਝਦੇ ਹੋਏ ਆਪਸੀ ਪ੍ਰੇਮ ਤੇ ਭਾਈਚਾਰਕ ਸਾਂਝ ਨਾਲ ਇਸ ਤਿਉਹਾਰ ਦਾ ਆਨੰਦ ਮਾਨਣਾ ਚਾਹੀਦਾ ਹੈ। ਇਸ ਮੌਕੇ ਕਾਲਜ ਦੇ ਪ੍ਰੈਜ਼ੀਡੈਂਟ ਮੇਜਰ ਸਿੰਘ ਢਿੱਲੋਂ, ਐਡਮਿਨਸਟੇਰਸ਼ਨ ਅਫਸਰ ਦਵਿੰਦਰ ਸਿੰਘ, ਕਾਲਜ ਦੇ ਵਾਈਸ ਪਿੰ੍ਰਸੀਪਲ ਪ੍ਰੋ. ਜਸਵਿੰਦਰ ਕੌਰ, ਐੱਸ. ਬੀ. ਆਰ. ਐੱਸ. ਸਕੂਲ ਦੀ ਪਿੰ੍ਰਸੀਪਲ ਹਰਮਨਦੀਪ ਕੌਰ, ਪੀ. ਐੱਸ. ਟੀ. ਸਕੂਲ ਦੀ ਪਿੰ੍ਰਸੀਪਲ ਨੀਰੂ ਸ਼ਰਮਾ, ਵਾਈਸ ਪਿੰ੍ਰਸੀਪਲ ਰਖਣਪ੍ਰੀਤ ਕੌਰ, ਸਮੂਹ ਸਟਾਫ ਤੇ ਵਿਦਿਆਰਥੀ ਸ਼ਾਮਲ ਸਨ।


Related News