ਸਕਾਰਪੀਓ ਦੀ ਲਪੇਟ ''ਚ ਆਉਣ ਨਾਲ ਆਟੋ ਚਾਲਕ ਗੰਭੀਰ ਜ਼ਖਮੀ

10/18/2017 1:52:44 AM

ਬਟਾਲਾ,   (ਬੇਰੀ)-  ਸਕਾਰਪੀਓ ਦੀ ਟੱਕਰ 'ਚ ਆਟੋ ਚਾਲਕ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ। 
ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਕਪੂਰ ਮਸੀਹ ਪੁੱਤਰ ਹਰਵੰਤ ਸਿੰਘ ਵਾਸੀ ਪਿੰਡ ਧਰਮਕੋਟ ਬੱਗਾ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣਾ ਟੈਂਪੂ ਡੇਰਾ ਬਾਬਾ ਨਾਨਕ ਰੋਡ ਬਣੇ ਫਲਾਈਓਵਰ ਕੋਲ ਖੜ੍ਹਾ ਕਰ ਕੇ ਉਥੇ ਸਵਾਰੀਆਂ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਅਚਾਨਕ ਇਕ ਤੇਜ਼ ਰਫਤਾਰ 'ਚ ਆਈ ਸਕਾਰਪੀਓ ਗੱਡੀ ਨੇ ਉਸਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਉਪਰੰਤ ਸਥਾਨਕ ਲੋਕਾਂ ਨੇ ਮੈਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ। 


Related News