ਮਿੰਟੀ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਦਰਜ ਕਰਵਾਈ ਸ਼ਿਕਾਇਤ ਤੇ ਕਿਹਾ...

05/30/2017 12:28:40 PM

ਜਲੰਧਰ (ਮਹੇਸ਼)— ਹੁਸ਼ਿਆਰਪੁਰ ਦੇ ਸੰਸਦ ਮੈਂਬਰ ਤੇ ਕੇਂਦਰੀ ਸੂਬਾ ਮੰਤਰੀ ਵਿਜੇ ਸਾਂਪਲਾ ਦੇ ਭਤੀਜੇ ਆਸ਼ੂ ਸਾਂਪਲਾ ''ਤੇ ਜਬਰਨ ਸਰੀਰਕ ਸਬੰਧ ਬਣਾਉਣ ਦੇ ਦੋਸ਼ ਲਗਾਉਣ ਵਾਲੀ ਮਿੰਟੀ ਕੌਰ ਨੇ ਸੋਮਵਾਰ ਨੂੰ ਰਾਸ਼ਟਰੀ ਮਹਿਲਾ ਕਮਿਸ਼ਨ ਅਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ। ਮਿੰਟੀ ਨੇ ਕਿਹਾ ਕਿ ਕਮਿਸ਼ਨ ਨੇ ਉਸ ਨੂੰ ਭਰੋਸਾ ਦਿਵਾਇਆ ਹੈ ਕਿ ਉਸਨੂੰ ਪੂਰਾ ਇਨਸਾਫ ਮਿਲੇਗਾ। ਉਸਨੇ ਕਿਹਾ ਕਿ ਉਹ ਜਦੋਂ ਤੱਕ ਦੋਸ਼ੀਆਂ ''ਤੇ ਕਾਰਵਾਈ ਨਹੀਂ ਕਰਵਾ ਲੈਂਦੀ, ਉਦੋਂ ਤੱਕ ਚੁੱਪ ਨਹੀਂ ਬੈਠੇਗੀ। 

ਉਨ੍ਹਾਂ ਕਿਹਾ ਕਿ ਪੁਲਸ ਵਲੋਂ ਆਸ਼ੂ ਸਾਂਪਲਾ ਤੇ ਸਾਹਿਲ ਸਾਂਪਲਾ ਸਮੇਤ ਹੋਰਨਾਂ ਖਿਲਾਫ ਉਨ੍ਹਾਂ ਦੇ ਨਾਂ ''ਤੇ ਮਾਮਲਾ ਦਰਜ ਨਾ ਕਰਨ ਦੀ ਜਾਂਚ ਰਿਪੋਰਟ ਲੈ ਕੇ ਤੇ ਸਾਰੇ ਸਬੂਤਾਂ ਦੀ ਕਮੀ ਪੂਰੀ ਕਰ ਕੇ ਉਹ ਉਨ੍ਹਾਂ ਖਿਲਾਫ ਕਾਰਵਾਈ ਜ਼ਰੂਰ ਕਰਵਾਏਗੀ। ਉਸਨੇ ਕਿਹਾ ਕਿ ਇਸ ਲਈ ਉਸ ਨੂੰ ਜਿਸ ਵੀ ਪੱਧਰ ''ਤੇ ਜਾਣਾ ਪਵੇਗਾ, ਉਹ ਜਾਵੇਗੀ। ਉਸਨੇ ਇਹ ਵੀ ਕਿਹਾ ਕਿ ਉਹ ਬਹੁਤ ਜਲਦ ਹੀ ਉਸਦੀ ਬਿਨਾਂ ਸਹਿਮਤੀ ਨਾਲ ਆਸ਼ੂ ਸਾਂਪਲਾ ਵਲੋਂ ਉਸਦੇ ਨਾਲ ਗਲਤ ਤਰੀਕੇ ਨਾਲ ਬਣਾਏ ਗਏ ਸਰੀਰਕ ਸਬੰਧਾਂ ਨੂੰ ਸਾਬਿਤ ਕਰਨ ਲਈ ਆਪਣੀ ਇਕ ਸਾਲ ਪੁਰਾਣੀ ਕਾਲ ਡਿਟੇਲ ਪੁਲਸ ਨੂੰ ਮੁਹੱਈਆ ਕਰਵਾਏਗੀ।
ਰਾਸ਼ਟਰੀ ਮਹਿਲਾ ਕਾਂਗਰਸ ਪ੍ਰਧਾਨ ਨੂੰ ਦਿੱਤੀ ਜਾਣਕਾਰੀ
ਮਿੰਟੀ ਨੇ ਆਪਣੇ ਪੂਰੇ ਮਾਮਲੇ ਦੀ ਜਾਣਕਾਰੀ ਰਾਸ਼ਟਰੀ ਮਹਿਲਾ ਕਾਂਗਰਸ ਦੀ ਪ੍ਰਧਾਨ ਸ਼ੋਭਾ ਓਝਾ ਨੂੰ ਵੀ ਦਿੱਤੀ ਹੈ। ਉਨ੍ਹਾਂ ਨੇ ਮਿੰਟੀ ਦੇ ਪੂਰੇ ਮਾਮਲੇ ਤੋਂ ਜਾਣੂ ਹੋਣ ਦੇ ਬਾਅਦ ਕਿਹਾ ਕਿ ਉਸਦੇ ਨਾਲ ਗਲਤ ਕਰਨ ਵਾਲੇ ਦੋਸ਼ੀ ਕਿਸੇ ਵੀ ਹਾਲਤ ''ਚ ਬਖਸ਼ੇ ਨਹੀਂ ਜਾਣਗੇ। ਉਨ੍ਹਾਂ ਨੇ ਮਿੰਟੀ ਨੂੰ ਕਿਹਾ ਕਿ ਉਹ ਉਸ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਖੁਦ ਮਿਲਵਾਏਗੀ। ਸ਼ੋਭਾ ਓਝਾ ਨੇ ਕਿਹਾ ਕਿ ਪੂਰੀ ਮਹਿਲਾ ਕਾਂਗਰਸ ਉਸਦੇ ਨਾਲ ਖੜ੍ਹੀ ਹੈ।

Related News