ਸਕਿਓਰਿਟੀ ਗਾਰਡ ਦੀ ਕੁੱਟਮਾਰ ਦੇ ਦੋਸ਼ ''ਚ ਅੱਧਾ ਦਰਜਨ ਖਿਲਾਫ ਕੇਸ ਦਰਜ

12/10/2017 10:35:56 AM

ਪਟਿਆਲਾ (ਬਲਜਿੰਦਰ)-ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਸਕਿਓਰਿਟੀ ਗਾਰਡ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ ਅੱਧਾ ਦਰਜਨ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ ਜਿਹੜੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਉੁਨ੍ਹਾਂ ਵਿਚ ਤਰਲੋਕ ਕੁਮਾਰ, ਅਸ਼ਵਨੀ ਸ਼ਰਮਾ, ਪਰਵਿੰਦਰ ਸਿੰਘ, ਸੁਖਵੀਰ ਸਿੰਘ, ਸੁਖਦੇਵ ਸਿੰਘ ਤੇ 2-3 ਅਣਪਛਾਤੇ ਵਿਅਕਤੀ ਸ਼ਾਮਲ ਹਨ। 
ਇਸ ਸਬੰਧੀ ਮਨਜੀਤ ਸਿੰਘ ਪੁੱਤਰ ਭਾਗ ਸਿੰਘ ਵਾਸੀ ਅਜੀਤ ਨਗਰ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਬਹਾਦਰਗੜ੍ਹ ਵਿਖੇ ਫੈਕਟਰੀ ਵਿਚ ਬਤੌਰ ਸਕਿਓਰਿਟੀ ਇੰਚਾਰਜ ਲੱਗਾ ਹੋਇਆ ਹੈ। ਸ਼ਿਕਾਇਤਕਰਤਾ ਅਨੁਸਾਰ ਉਸ ਨੇ ਕਾਫੀ ਜ਼ਿਆਦਾ ਭੀੜ ਦੇਖ ਕੇ ਸਕਿਓਰਿਟੀ ਗਾਰਡ ਮਲਕੀਤ ਸਿੰਘ ਨੂੰ ਫੈਕਟਰੀ ਦੇ ਬੱਸ ਸਟੈਂਡ ਭੇਜਿਆ ਸੀ ਜਦੋਂ ਜਾ ਕੇ ਦੇਖਿਆ ਉਹ ਮਲਕੀਤ ਸਿੰਘ ਦੀ ਕੁੱਟਮਾਰ ਕਰ ਰਹੇ ਸਨ ਜਦੋਂ ਉਸ ਨੇ ਛਡਾਉੁਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਵੀ ਕੁੱਟਮਾਰ ਕੀਤੀ ਗਈ। ਪੁਲਸ ਨੇ ਉੁਕਤ ਵਿਅਕਤੀਆਂ ਖਿਲਾਫ 341, 323, 506, 148, 149 ਆਈ. ਪੀ. ਸੀ. ਦੇ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News