ਤੰਦੂਰ ਦੀ ਇਕ ਚੰਗਿਆੜੀ ਨਾਲ ਰਾਖ ਹੋ ਸਕਦੈ ਹਨ ਲੱਖਾਂ ਦੇ ਟਰਾਂਸਫਾਰਮਰ, ਜਾਣੋ ਪੂਰਾ ਮਾਮਲਾ

07/17/2017 2:47:51 PM

ਜਲੰਧਰ(ਪੁਨੀਤ)— ਪਾਵਰ ਨਿਗਮ ਦੇ ਲੱਖਾਂ ਰੁਪਏ ਦੇ ਟਰਾਂਸਫਾਰਮਰ ਕਦੇ ਵੀ ਰਾਖ ਬਣ ਸਕਦੇ ਹਨ ਕਿਉਂਕਿ ਅਧਿਕਾਰੀਆਂ ਨੂੰ ਜੀਭ ਦਾ ਚਸਕਾ ਉਨ੍ਹਾਂ ਨੂੰ ਇਸ ਪ੍ਰਤੀ ਧਿਆਨ ਨਹੀਂ ਦੇਣ ਦਿੰਦਾ। ਜਾਣਕਾਰੀ ਮੁਤਾਬਕ ਮਦਨ ਫਲੋਰ ਮਿਲ ਚੌਕ 'ਚ ਫੂਡ ਫੋਰਟ ਦੇ ਸਾਹਮਣੇ ਸਥਿਤ ਪਾਵਰ ਨਿਗਮ ਦੀ ਸ਼ਿਕਾਇਤ ਕੇਂਦਰ ਦੇ ਬਾਹਰ ਇਕ ਨਾਨ ਦੀ ਰੇਹੜੀ ਲੱਗਦੀ ਹੈ, ਜਿੱਥੇ ਤੰਦੂਰ ਤੋਂ ਰੋਜ਼ਾਨਾ ਚੰਗਿਆੜੀਆਂ ਉੱਠਦੀਆਂ ਹਨ ਜੋਕਿ ਟਰਾਂਸਫਾਰਮਰ 'ਤੇ ਪੈਂਦੀਆਂ ਹਨ। ਉਕਤ ਰੇਹੜੀ ਮਾਲਕ ਵੱਲੋਂ ਤੰਦੂਰਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਨ੍ਹਾਂ 'ਚੋਂ ਇਕ ਤੰਦੂਰ ਸ਼ਿਕਾਇਤ ਕੇਂਦਰ ਦੇ ਅੰਦਰ ਰੱਖੇ ਟਰਾਂਸਫਾਰਮਰ ਤੋਂ ਸਿਰਫ 2 ਫੁੱਟ ਦੀ ਦੂਰੀ 'ਤੇ ਹਨ ਪਰ ਅਧਿਕਾਰੀ ਜਾਣਕਾਰੀ ਹੋਣ ਦੇ ਬਾਵਜੂਦ ਅਣਜਾਣ ਹਨ। 
ਦੱਸਿਆ ਜਾ ਰਿਹਾ ਹੈ ਕਿ ਪਾਵਰ ਨਿਗਮ ਦੇ ਕੁਝ ਅਧਿਕਾਰੀਆਂ ਨੂੰ ਫ੍ਰੀ 'ਚ ਨਾਨ ਮਿਲਦੇ ਹਨ, ਜਿਸ ਦੇ ਚਲਦਿਆਂ ਕੋਈ ਅਧਿਕਾਰੀ ਇਸ ਪ੍ਰਤੀ ਧਿਆਨ ਨਹੀਂ ਦਿੰਦਾ। ਇਥੇ 500 ਕੇ. ਵੀ. ਏ. ਦੇ ਟਰਾਂਸਫਾਰਮਰ ਪਏ ਹਨ, ਜਿਨ੍ਹਾਂ ਦੀ ਕੀਮਤ ਕਰੀਬ 15 ਲੱਖ ਰੁਪਏ ਹੈ। ਟਰਾਂਸਫਾਰਮਰ 'ਚ ਤੇਲ ਹੋਣ ਦੇ ਕਾਰਨ ਤੰਦੂਰ ਤੋਂ ਨਿਕਲਣ ਵਾਲੀ ਚੰਗਿਆੜੀਆਂ ਕਦੇ ਵੀ ਟਰਾਂਸਫਾਰਮਰ 'ਚ ਬਲਾਸਟ ਕਰ ਸਕਦੀਆਂ ਹਨ, ਜਿਸ ਨਾਲ ਇਨਸਾਨੀ ਜਾਨ ਨੂੰ ਵੀ ਖਤਰਾ ਹੈ। ਨਿਗਮ ਅਧਿਕਾਰੀ ਵੀ ਇਸ ਪ੍ਰਤੀ ਧਿਆਨ ਨਹੀਂ ਦਿੰਦੇ ਕਿਉਂਕਿ ਕਾਂਗਰਸ ਰਾਜ 'ਚ ਭਾਜਪਾ ਦੇ ਨਿਗਮ ਕਾਰਪੋਰੇਸ਼ਨ 'ਚ ਸੈਟਿੰਗ ਨਾਲ ਜੁਗਾੜ ਚੱਲ ਰਿਹਾ ਹੈ।


Related News