ਅਰਵਿੰਦਰ ਰੀਟਾ ਨੇ ਕੀਤੀ ਪੁਲਸ ਦੇ ਉੱਚ ਅਧਿਕਾਰੀਆਂ ਕੋਲੋਂ ਇਨਸਾਫ ਦੀ ਮੰਗ

07/23/2017 7:14:13 AM

ਅੰਮ੍ਰਿਤਸਰ,  (ਲਖਬੀਰ)-  ਅਰਵਿੰਦਰ ਕੌਰ ਰੀਟਾ ਪਤਨੀ ਗੁਲਸ਼ਨ ਹੰਸ ਵਾਸੀ ਨਵੀਂ ਆਬਾਦੀ ਗਲੀ ਚੌਕੀ ਵਾਲੀ ਫੈਜ਼ਪੁਰਾ ਨੇ ਦੋਸ਼ ਲਾਇਆ ਕਿ ਅੱਜ ਜਦ ਉਹ ਆਪਣੇ ਘਰ ਦੇ ਗੇਟ ਅੱਗੇ ਖੜ੍ਹੀ ਸੀ ਤਾਂ ਭੱਟੀ ਕੇਬਲ ਵਾਲੇ ਨੇ ਪੁਰਾਣੀ ਰੰਜਿਸ਼ ਨੂੰ ਲੈ ਕੇ ਅਣਪਛਾਤੇ ਵਿਅਕਤੀਆਂ ਸਮੇਤ ਮੇਰੇ ਨਾਲ ਗਾਲੀ-ਗਲੋਚ ਕੀਤੀ ਤੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਇਸ ਸਬੰਧੀ ਥਾਣਾ ਮਜੀਠਾ ਰੋਡ ਦੀ ਪੁਲਸ ਨੂੰ ਦਰਖਾਸਤ ਦੇਣ ਆਈ ਅਰਵਿੰਦਰ ਕੌਰ ਰੀਟਾ ਨੇ ਵਿਸਥਾਰ 'ਚ ਦੱਸਿਆ ਕਿ ਬੀਤੀ 20 ਜੁਲਾਈ ਨੂੰ ਭੱਟੀ ਕੇਬਲ ਵਾਲੇ ਦੇ ਸਾਥੀ ਰਣਜੀਤ ਰਿੰਕੂ ਅਤੇ ਉਨ੍ਹਾਂ ਦੇ ਇਲਾਕੇ ਦੇ ਵਿਨੋਦ ਪੁੱਤਰ ਨਰਿੰਦਰ ਨਾਲ ਕਿਸੇ ਗੱਲ ਤੋਂ ਝਗੜਾ ਹੋਇਆ ਸੀ, ਇਸ ਲੜਾਈ 'ਚ ਵਿਨੋਦ ਨੂੰ ਜ਼ਿਆਦਾ ਸੱਟ ਲੱਗੀ, ਜੋ ਹੁਣ ਵੀ ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਉਸ ਦੇ ਬਿਆਨ ਲੈਣ ਪੁਲਸ ਹੁਣ ਤੱਕ ਨਹੀਂ ਪੁੱਜੀ। ਉਧਰ ਰਿੰਕੂ ਨੂੰ ਇਸ ਲੜਾਈ ਦੌਰਾਨ ਥੋੜ੍ਹੀ ਸੱਟ ਹੋਣ ਕਾਰਨ ਹਸਪਤਾਲ ਵਾਲਿਆਂ ਨੇ ਉਸ ਨੂੰ ਘਰ ਭੇਜ ਦਿੱਤਾ। ਪੁਰਾਣੀ ਰੰਜਿਸ਼ ਦਾ ਗੁੱਸਾ ਕੱਢਦੇ ਹੋਏ ਭੱਟੀ ਕੇਬਲ ਵਾਲਾ ਇਸੇ ਲੜਾਈ ਦਾ ਲਾਹਾ ਲੈਂਦੇ ਹੋਏ ਰਿੰਕੂ ਨੂੰ ਸੱਟਾਂ ਮਾਰ ਕੇ ਝੂਠੇ ਮਾਮਲੇ 'ਚ ਮੇਰੇ ਪਤੀ ਗੁਲਸ਼ਨ ਤੇ ਸਮਰਥਕਾਂ ਨੂੰ ਫਸਾਉਣ ਦੀ ਸਾਜ਼ਿਸ਼ ਰਚ ਕੇ ਪੁਲਸ ਕੇਸ ਬਣਾਉਣ ਲਈ ਦਬਾ ਬਣਾ ਰਿਹਾ ਹੈ।
ਰੀਟਾ ਪਤਨੀ ਗੁਲਸ਼ਨ ਨਾਲ ਆਈ ਬੀਬੀ ਸੋਭਾ, ਜੋਸ਼ੀ, ਰਾਜਵਿੰਦਰ ਕੌਰ, ਸਿਮਰਜੀਤ ਕੌਰ, ਕੁਲਜੀਤ ਕੌਰ, ਕਸ਼ਮੀਰ ਕੌਰ ਅਤੇ ਮਨਦੀਪ ਕੌਰ ਨੇ ਵੀ ਦੋਸ਼ ਲਾਉਂਦਿਆਂ ਦੱਸਿਆ ਕਿ ਭੱਟੀ ਕੇਬਲ ਵਾਲਾ ਇਸ ਪਰਿਵਾਰ ਨਾਲ ਨਾਜਾਇਜ਼ ਅਤੇ ਧੱਕੇਸ਼ਾਹੀ ਕਰ ਰਿਹਾ ਹੈ। ਰੀਟਾ ਨੇ ਪੁਲਸ ਦੇ ਉੱਚ ਅਧਿਕਾਰੀਆਂ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ। ਇਸ ਕੇਸ ਸਬੰਧੀ ਜਦ ਥਾਣਾ ਮਜੀਠਾ ਰੋਡ ਦੇ ਐੱਸ. ਐੱਚ. ਓ. ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਰਵਿੰਦਰ ਕੌਰ ਰੀਟਾ ਪਤਨੀ ਗੁਲਸ਼ਨ ਹੰਸ ਸਰਾਸਰ ਝੂਠ ਬੋਲ ਰਹੀ ਹੈ, ਉਸ ਦੇ ਪਤੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।


Related News