ਚੋਰੀ ਦੇ ਮੋਟਰਸਾਈਕਲ ਸਣੇ ਗ੍ਰਿਫ਼ਤਾਰ

12/10/2017 2:57:57 AM

ਔੜ, (ਛਿੰਜੀ)- ਔੜ ਪੁਲਸ ਨੇ 24 ਘੰਟਿਆਂ 'ਚ ਮੋਟਰਸਾਈਕਲ ਚੋਰ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ। ਜਾਣਕਾਰੀ ਦਿੰਦਿਆਂ ਪੁਲਸ ਚੌਕੀ ਇੰਚਾਰਜ ਬਿਕਰਮ ਸਿੰਘ ਨੇ ਦੱਸਿਆ ਕਿ ਔੜ ਤੋਂ ਮੱਲਾਬੇਦੀਆਂ ਰੋਡ 'ਤੇ ਬਣੇ ਬਾਬਾ ਨੂਰੇ ਸ਼ਾਹ ਦੇ ਅਸਥਾਨ 'ਤੇ ਦੁਪਹਿਰ ਨੂੰ ਰਸ਼ਪਾਲ ਸਿੰਘ ਮੱਲਾਬੇਦੀਆਂ ਨਿਵਾਸੀ ਮੱਥਾ ਟੇਕਣ ਗਿਆ ਸੀ, ਜਿਥੇ ਉਸ ਦਾ ਮੋਟਰਸਾਈਕਲ ਚੋਰੀ ਹੋ ਗਿਆ। ਉਸ ਨੇ ਚੋਰ ਨੂੰ ਪਛਾਣ ਲਿਆ ਸੀ, ਜਿਸ ਬਾਰੇ ਉਸ ਨੇ ਮਾਮਲਾ ਦਰਜ ਕਰਵਾਇਆ। ਅੱਜ ਪੁਲਸ ਨੇ ਫਾਂਬੜਾ ਰੋਡ 'ਤੇ ਨਾਕਾਬੰਦੀ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਮੋਟਰਸਾਈਕਲ ਵੀ ਬਰਾਮਦ ਕਰ ਲਿਆ। ਜਦੋਂਕਿ ਮੁਲਜ਼ਮ ਜਗਜੀਤ ਸਿੰਘ ਉਰਫ ਜੋਨੀ ਪੁੱਤਰ ਵਸ਼ੇਸ਼ਰ ਵਾਸੀ ਬਲਖੌਰ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਜੇਲ ਭੇਜ ਦਿੱਤਾ ਗਿਆ ਹੈ। 


Related News