ਨਸ਼ੀਲੇ ਟੀਕਿਆਂ ਸਣੇ ਮਹਿਲਾ ਗ੍ਰਿਫਤਾਰ

12/10/2017 3:13:31 AM

ਨਵਾਂਸ਼ਹਿਰ, (ਤ੍ਰਿਪਾਠੀ)- ਸੀ.ਆਈ.ਏ.ਸਟਾਫ ਦੀ ਪੁਲਸ ਨੇ 260  ਨਸ਼ੀਲੇ ਟੀਕਿਆਂ ਸਮੇਤ ਇਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਫੂਲਰਾਏ ਨੇ ਦੱਸਿਆ ਕਿ ਉਹ ਸੀ.ਆਈ.ਏ. ਸਟਾਫ਼ ਪਿੰਡ ਮਹਾਲੋਂ, ਗੁਜਰਪੁਰ ਹੁੰਦੇ ਹੋਏ ਪਿੰਡ ਮਹਿੰਦੀਪੁਰ ਵੱਲ ਜਾ ਰਹੇ ਸਨ ਕਿ ਉਨ੍ਹਾਂ ਗੁਜਰਪੁਰ ਦੇ ਨੇੜੇ ਸਾਹਮਣੇ ਤੋਂ ਆ ਰਹੀ ਇਕ ਮਹਿਲਾ ਨੂੰ ਰੋਕ ਕੇ ਜਦੋਂ ਜਾਂਚ ਕੀਤੀ ਤਾਂ ਉਸ ਕੋਲੋਂ 260 ਟੀਕੇ ਬਰਾਮਦ ਹੋਏ। ਗ੍ਰਿਫਤਾਰ ਮਹਿਲਾ ਦੀ ਪਛਾਣ ਬਿਮਲ ਕੌਰ ਪਤਨੀ ਲੇਟ ਭੁਪਿੰਦਰ ਸਿੰਘ ਵਾਸੀ ਨਵਾਂਸ਼ਹਿਰ ਵਜੋਂ ਹੋਈ, ਜਿਸ ਖਿਲਾਫ ਮਾਮਲਾ ਦਰਜ ਕਰ ਕੇ ਪੁਲਸ ਨੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News