5 ਲੱਖ ਦੀ ਹੈਰੋਇਨ ਦੀ ਸਪਲਾਈ ਦੇਣ ਆਇਆ ਗ੍ਰਿਫਤਾਰ

06/26/2017 7:27:43 AM

ਲੁਧਿਆਣਾ, (ਅਨਿਲ)- ਕਿਸ਼ਤੀ ਦੇ ਜ਼ਰੀਏ ਸਤਲੁਜ ਦਰਿਆ ਪਾਰ ਕਰ ਕੇ 5 ਲੱਖ ਦੀ ਹੈਰੋਇਨ ਦੀ ਸਪਲਾਈ ਦੇਣ ਆਏ ਇਕ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਹੰਬੜਾਂ ਚੌਕੀ ਦੇ ਇੰਚਾਰਜ ਥਾਣੇਦਾਰ ਮਨਜੀਤ ਸਿੰਘ ਦੀ ਪੁਲਸ ਪਾਰਟੀ ਸਤਲੁਜ ਦਰਿਆ ਦੇ ਕੋਲ ਪਿੰਡ ਖਹਿਰਾ ਬੇਟ ਦੇ ਕਿਨਾਰੇ 'ਤੇ ਮੌਜੂਦ ਸੀ ਕਿ ਇਸ ਦੌਰਾਨ ਕਿਸ਼ਤੀ 'ਚੋਂ ਇਕ ਵਿਅਕਤੀ ਉਤਰਿਆ। ਪੁਲਸ ਨੇ ਸ਼ੱਕ ਦੇ ਆਧਾਰ 'ਤੇ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ 5 ਲੱਖ ਰੁਪਏ ਕੀਮਤ ਆਂਕੀ ਜਾ ਰਹੀ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਮੰਗਲ ਸਿੰਘ ਮੰਗਾਂ ਪੁੱਤਰ ਮਾਸਾ ਸਿੰਘ ਨਿਵਾਸੀ ਮੌ ਸਾਹਿਬ (ਫਿਲੌਰ) ਦੇ ਰੂਪ ਵਿਚ ਹੋਈ ਹੈ। ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਹ ਹੈਰੋਇਨ ਆਪਣੇ ਗਾਹਕਾਂ ਨੂੰ ਦੇਣ ਆਇਆ ਸੀ। ਦੋਸ਼ੀ ਖਿਲਾਫ ਥਾਣਾ ਲਾਡੋਵਾਲ 'ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News