ਵਿਦਿਆਰਥਣ ਨੂੰ ਬਲੈਕਮੇਲ ਕਰਨ ਦਾ ਦੋਸ਼ੀ ਗ੍ਰਿਫਤਾਰ, 2 ਦਿਨ ਦੇ ਰਿਮਾਂਡ ''ਤੇ

12/12/2017 4:40:42 AM

ਲੁਧਿਆਣਾ(ਮਹੇਸ਼)-19 ਸਾਲਾ ਇਕ ਵਿਦਿਆਰਥਣ ਦੀਆਂ ਅਸ਼ਲੀਲ ਫੋਟੋਆਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦੇਣ ਵਾਲੇ ਦੋਸ਼ੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਪਿਛਲੇ ਕਈ ਦਿਨਾਂ ਤੋਂ ਵਿਦਿਆਰਥਣ ਨੂੰ ਬਲੈਕਮੇਲ ਕਰ ਰਿਹਾ ਸੀ ਅਤੇ ਬਦਨਾਮ ਕਰਨ ਦੀ ਧਮਕੀ ਦੇ ਰਿਹਾ ਸੀ। ਪੁਲਸ ਨੇ ਸੋਮਵਾਰ ਨੂੰ ਕਥਿਤ ਦੋਸ਼ੀ ਵਰੁਣ ਸਿੰਗਲਾ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁੱਛਗਿੱਛ ਲਈ ਉਸ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਵਰੁਣ ਖਿਲਾਫ ਵਿਦਿਆਰਥਣ ਦੇ ਪਿਤਾ ਦੀ ਸ਼ਿਕਾਇਤ 'ਤੇ ਸਲੇਮ ਟਾਬਰੀ ਵਿਚ ਆਈ. ਟੀ. ਐਕਟ, ਛੇੜਛਾੜ ਸਮੇਤ ਹੋਰਨਾਂ ਸੰਗੀਨ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਛਾਉਣੀ ਮੁਹੱਲੇ ਦੀ ਰਹਿਣ ਵਾਲੀ ਵਿਦਿਆਰਥਣ ਦੇ ਪਿਤਾ ਦੱਸਿਆ ਕਿ ਉਸ ਦੀ ਸਭ ਤੋਂ ਵੱਡੀ ਬੇਟੀ ਫਿਰੋਜ਼ਪੁਰ ਰੋਡ ਸਥਿਤ ਇਕ ਸਿੱਖਿਆ ਸੰਸਥਾ ਵਿਚ ਪੜ੍ਹਦੀ ਹੈ। ਉਸ ਦੀ ਬੇਟੀ ਨੇ ਗਲਤੀ ਨਾਲ ਆਪਣੀਆਂ ਕੁੱਝ ਅਸ਼ਲੀਲ ਵੀਡੀਓਜ਼ ਅਤੇ ਫੋਟੋਆਂ ਆਪਣੀ ਫੇਸਬੁੱਕ ਆਈ. ਡੀ. ਤੋਂ ਕਿਸੇ ਦੂਜੀ ਆਈ. ਡੀ. 'ਤੇ ਪਾ ਦਿੱਤੀਆਂ। ਬਾਅਦ 'ਚ ਉਸ ਨੂੰ ਪਤਾ ਲੱਗਾ ਕਿ ਜਿਸ ਆਈ. ਡੀ. 'ਤੇ ਉਸ ਨੇ ਵੀਡੀਓਜ਼ ਤੇ ਫੋਟੋਆਂ ਅਪਲੋਡ ਕੀਤੀਆਂ ਹਨ, ਉਹ ਕਿਸੇ ਲੜਕੇ ਦੀ ਹੈ, ਜੋ ਉਸ ਦੀਆਂ ਓਹੀ ਅਸ਼ਲੀਲ ਵੀਡੀਓਜ਼ ਅਤੇ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨੂੰ ਬਲੈਕਮੇਲ ਕਰ ਰਿਹਾ ਹੈ। ਉਸ ਨੌਜਵਾਨ ਨੇ ਸੋਸ਼ਲ ਨੈੱਟਵਰਕ ਸਾਈਟ ਇੰਸਟਾਗ੍ਰਾਮ 'ਤੇ ਵੀ ਉਸ ਦੀ ਬੇਟੀ ਦੇ ਨਾਂ ਨਾਲ 2 ਫਰਜ਼ੀ ਆਈ. ਡੀਜ਼. ਬਣਾ ਰੱਖੀਆਂ ਹਨ ਅਤੇ ਉਸ ਦੀ ਬੇਟੀ ਦੇ ਵਟਸਐਪ 'ਤੇ ਧਮਕੀ ਲਿਖ ਕੇ ਭੇਜ ਰਿਹਾ ਹੈ ਕਿ ਜੇਕਰ ਉਸ ਨੇ ਆਪਣੀ ਹੋਰ ਅਸ਼ਲੀਲ ਫੋਟੋਆਂ ਅਤੇ ਵੀਡੀਓਜ਼ ਨਾ ਭੇਜੀਆਂ ਤਾਂ ਉਹ ਉਸ ਦੀ ਵੀਡੀਓਜ਼ ਅਤੇ ਫੋਟੋਆਂ ਵਾਇਰਲ ਕਰ ਕੇ ਉਸ ਨੂੰ ਬਦਨਾਮ ਕਰ ਦੇਵੇਗਾ। ਇਸ 'ਤੇ ਜਦੋਂ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਆਪ ਇਸ ਦੀ ਜਾਂਚ-ਪੜਤਾਲ ਕੀਤੀ ਤਾਂ ਉਸ ਦੀ ਬੇਟੀ ਦੇ ਕਾਲਜ ਦੀ ਇਕ ਹੋਰ ਵਿਦਿਆਰਥਣ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਘਿਨੌਣੀ ਹਰਕਤ ਬਰਨਾਲਾ ਦਾ ਰਹਿਣ ਵਾਲਾ ਵਰੁਣ ਸਿੰਗਲਾ ਕਰ ਸਕਦਾ ਹੈ, ਜੋ ਇਸ ਤੋਂ ਪਹਿਲਾਂ ਵੀ ਹੋਰਨਾਂ ਕਈ ਲੜਕੀਆਂ ਨੂੰ ਕਥਿਤ ਤੌਰ 'ਤੇ ਬਲੈਕਮੇਲ ਕਰ ਚੁੱਕਾ ਹੈ, ਜਿਸ 'ਤੇ ਉਸ ਨੇ ਇਸ ਦੀ ਸ਼ਿਕਾਇਤ ਪੁਲਸ ਕੋਲ ਕੀਤੀ।
ਬੇਹੱਦ ਸ਼ਾਤਿਰ ਹੈ ਦੋਸ਼ੀ
ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਭੋਲਾ ਦਿਖਣ ਵਾਲਾ ਕਥਿਤ ਦੋਸ਼ੀ ਵਰੁਣ ਸਿੰਗਲਾ ਬੇਹੱਦ ਸ਼ਾਤਿਰ ਦਿਮਾਗ ਹੈ। ਉਸ ਨੇ ਕਈ ਦਿਨਾਂ ਤੱਕ ਪੁਲਸ ਨੂੰ ਚੱਕਰ ਵਿਚ ਪਾਈ ਰੱਖਿਆ। ਇਸ ਤੋਂ ਮੋਬਾਇਲ ਬਰਾਮਦ ਕਰਨਾ ਅਜੇ ਬਾਕੀ ਹੈ। ਉਸ ਦੇ ਮੋਬਾਇਲ ਵਿਚ ਵੀ ਵਿਦਿਆਰਥਣ ਦੀਆਂ ਅਸ਼ਲੀਲ ਫੋਟੋਆਂ ਅਤੇ ਵੀਡੀਓਜ਼ ਹਨ।
ਸਾਡਾ ਬੇਟਾ ਬੇਕਸੂਰ ਹੈ
ਵਰੁਣ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਬੇਕਸੂਰ ਹੈ। ਉਸ ਨੂੰ ਝੂਠੇ ਕੇਸ ਵਿਚ ਫਸਾਇਆ ਗਿਆ ਹੈ। ਪੁਲਸ ਉਨ੍ਹਾਂ ਦੇ ਇਲਾਕੇ ਤੋਂ ਵਰੁਣ ਦੇ ਚਾਲ-ਚੱਲਣ ਬਾਰੇ ਛਾਣਬੀਣ ਕਰ ਸਕਦੀ ਹੈ, ਜਿਸ ਤੋਂ ਬਾਅਦ ਸਾਰੀ ਹਕੀਕਤ ਸਾਹਮਣੇ ਆ ਜਾਵੇਗੀ।


Related News