ਪਾਬੰਦੀ ਦੇ ਬਾਵਜੂਦ ਪਟਾਕੇ ਵੇਚਦਾ 1 ਕਾਬੂ

10/19/2017 4:01:23 AM

ਜਲੰਧਰ(ਰਾਜੇਸ਼)-ਪਾਬੰਦੀ ਦੇ ਬਾਵਜੂਦ ਪਟਾਕੇ ਵੇਚਣ ਦੇ ਦੋਸ਼ ਵਿਚ ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ, ਜਿਸ ਕੋਲੋਂ ਭਾਰੀ ਗਿਣਤੀ ਵਿਚ ਪਟਾਕੇ ਬਰਾਮਦ ਹੋਏ ਹਨ। ਪਟਾਕੇ ਵੇਚਣ ਵਾਲੇ ਨੌਜਵਾਨ ਦੀ ਪਛਾਣ ਸੁਖਚੈਨ ਵਾਸੀ ਘਈ ਨਗਰ ਵਜੋਂ ਹੋਈ ਹੈ। ਥਾਣਾ ਭਾਰਗੋ ਕੈਂਪ ਦੇ ਇੰਸ. ਜੀਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਾਡਲ ਹਾਊਸ ਇਲਾਕੇ ਵਿਚ ਇਕ ਨੌਜਵਾਨ ਸੜਕ 'ਤੇ ਪਾਬੰਦੀ ਦੇ ਬਾਵਜੂਦ ਪਟਾਕੇ ਵੇਚ ਰਿਹਾ ਹੈ, ਜਿਸ ਦੀ ਸੂਚਨਾ ਮਿਲਦਿਆਂ ਹੀ ਛਾਪੇਮਾਰੀ ਕਰਕੇ ਮਾਡਲ ਹਾਊਸ ਤੋਂ ਸੁਖਚੈਨ ਵਾਸੀ ਘਈ ਨਗਰ ਨੂੰ ਕਾਬੂ ਕੀਤਾ, ਜਿਸ ਕੋਲੋਂ ਪੁਲਸ ਨੇ ਭਾਰੀ ਗਿਣਤੀ ਵਿਚ ਪਟਾਕੇ ਬਰਾਮਦ ਕੀਤੇ ਹਨ। ਉਸ ਦੇ ਖਿਲਾਫ ਧਾਰਾ 188 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। 


Related News