ਮੜ੍ਹੀਆਂ ਨੇੜੇ ਸ਼ਰਾਬ ਵੇਚਦਾ ਕਾਬੂ

10/19/2017 3:17:40 AM

ਦੋਰਾਹਾ(ਵਿਨਾਇਕ)- ਥਾਣਾ ਦੋਰਾਹਾ ਦੇ ਮੁਖੀ ਇੰਸਪੈਕਟਰ ਮਨਜੀਤ ਸਿੰਘ ਐੱਸ. ਐੱਚ. ਓ. ਦੀਆਂ ਹਦਾਇਤਾਂ 'ਤੇ ਨਸ਼ਾ ਸਮੱਗਲਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਹੌਲਦਾਰ ਚਰਨਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਦੇ ਹੋਏ ਕਥਿਤ ਦੋਸ਼ੀ ਪ੍ਰਿਤਪਾਲ ਸਿੰਘ ਪੁੱਤਰ ਬਾਰਾ ਸਿੰਘ ਵਾਸੀ ਪਿੰਡ ਚਣਕੋਈਆਂ ਖੁਰਦ ਥਾਣਾ ਦੋਰਾਹਾ ਨੂੰ ਨਜਾਇਜ਼ ਸ਼ਰਾਬ ਸਮੇਤ ਵੇਚਦੇ ਸਮੇਂ ਰੰਗੇ ਹੱਥੀ ਕਾਬੂ ਕਰਕੇ 6 ਪੇਟੀਆਂ ਠੇਕਾ ਦੇਸੀ ਮਾਰਕਾ ਬਿੰਨੀ ਰਸਭਰੀ ਸ਼ਰਾਬ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਹੌਲਦਾਰ ਚਰਨਜੀਤ ਸਿੰਘ, ਸਿਪਾਹੀ ਨਵਜੀਤ ਸਿੰਘ, ਪੀ. ਐੱਚ. ਜੀ. ਰੌਣਕੀ ਰਾਮ ਗਸ਼ਤ 'ਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸੰਬੰਧੀ ਬੱਸ ਅੱਡਾ ਪਿੰਡ ਕੱਦੋਂ ਵਿਖੇ ਮੌਜੂਦ ਸਨ। ਇਸ ਦੌਰਾਨ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਪ੍ਰਿਤਪਾਲ ਸਿੰਘ ਜੋ ਕਿ ਸ਼ਰਾਬ ਵੇਚਣ ਦਾ ਆਦੀ ਹੈ, ਬਾਹਰੋਂ ਸਸਤੇ ਭਾਅ 'ਤੇ ਸ਼ਰਾਬ ਲਿਆ ਕੇ ਮਹਿੰਗੇ ਭਾਅ 'ਤੇ ਪਿੰਡ ਦੇ ਲੋਕਾਂ ਨੂੰ ਵੇਚਦਾ ਹੈ ਜੋ ਕਿ ਅੱਜ ਵੀ ਪਿੰਡ ਚਣਕੋਈਆਂ ਖੁਰਦ ਦੀਆਂ ਮੜ੍ਹੀਆਂ ਨੇੜੇ ਸ਼ਰਾਬ ਰੱਖ ਕੇ ਵੇਚ ਰਿਹਾ ਹੈ। ਇਸ ਸੂਚਨਾ ਦੇ ਆਧਾਰ 'ਤੇ ਦੋਰਾਹਾ ਥਾਣੇ ਦੀ ਪੁਲਸ ਪਾਰਟੀ ਨੇ ਛਾਪੇਮਾਰੀ ਕਰਦੇ ਹੋਏ ਕਥਿਤ ਦੋਸ਼ੀ ਨੂੰ ਨਜਾਇਜ਼ ਸ਼ਰਾਬ ਦੀਆਂ 6 ਪੇਟੀਆਂ ਠੇਕਾ ਦੇਸੀ ਮਾਰਕਾ ਬਿੰਨੀ ਰਸਭਰੀ ਸਮੇਤ ਗ੍ਰਿਫਤਾਰ ਕੀਤਾ ਹੈ। ਦੋਰਾਹਾ ਪੁਲਸ ਨੇ ਕਥਿਤ ਦੋਸ਼ੀ ਵਿਰੁੱਧ ਧਾਰਾ 61,1,14 ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News