ਧੋਖਾਦੇਹੀ ਦੇ ਦੋਸ਼ ''ਚ 1500 ਰੁਪਏ ਲੈਣ ਵਾਲਾ ਗ੍ਰਿਫਤਾਰ

10/19/2017 1:23:08 AM

ਅਬੋਹਰ(ਸੁਨੀਲ)—ਨਗਰ ਥਾਣਾ ਨੰ. 2 'ਚ ਪੁਲਸ ਕਪਤਾਨ ਅਮਰਜੀਤ ਸਿੰਘ ਮਟਵਾਨੀ ਨੇ ਇਕ ਪੱਤਰਕਾਰ ਸੰਮੇਲਨ 'ਚ ਦੱਸਿਆ ਕਿ ਬੀਤੇ ਦਿਨੀਂ ਸਾਵਿਤਰੀ ਦੇਵੀ ਪਤਨੀ ਭਾਗੀਰਥ ਵਾਸੀ ਰਾਮਦੇਵ ਨਗਰੀ ਨੇ ਥਾਣਾ ਸਿਟੀ 2 ਅਬੋਹਰ ਦਰਖਾਸਤ ਦਿੱਤੀ ਕਿ 14.10.17 ਨੂੰ ਉਨ੍ਹਾਂ ਨੂੰ ਪਤਾ ਲੱਗਾ ਕਿ ਉਸਦੇ ਲੜਕੇ ਵਿਜੈ ਕੁਮਾਰ ਅਤੇ ਰਾਜੇਸ਼ ਕੁਮਾਰ ਪੁੱਤਰ ਘਨੱਈਆ ਲਾਲ ਪਾਸੋਂ ਸ਼ਰਾਬ ਫੜੀ ਗਈ ਹੈ। ਉਸ ਦਾ ਲੜਕਾ ਵਿਜੈ ਕੁਮਾਰ ਅਤੇ ਰਾਜੇਸ਼ ਕੁਮਾਰ ਭੱਜ ਗਏ ਹਨ। ਉਹ ਆਪਣੇ ਲੜਕੇ ਨੂੰ ਬਚਾਉਣ ਲਈ ਮੁਹੱਲੇ ਦੇ ਮੋਹਤਬਰ ਰਾਜੂ ਚੌਹਾਨ ਪੁੱਤਰ ਮਾਮ ਚੰਦ ਵਾਸੀ ਠਾਕਰ ਆਬਾਦੀ ਅਬੋਹਰ ਕੋਲ ਗਈ। ਉਸ ਨੇ ਕਿਹਾ ਕਿ ਤੁਸੀਂ ਮੈਨੂੰ 1500 ਰੁਪਏ ਦੇ ਦਿਓ, ਤੁਹਾਡਾ ਮਾਮਲਾ ਰਫਾ-ਦਫਾ ਕਰਵਾ ਦਿਆਂਗਾ।15.10.17 ਨੂੰ ਉਸ ਨੂੰ ਪਤਾ ਲੱਗਾ ਕਿ ਉਸਦੇ ਲੜਕੇ ਵਿਜੈ ਕੁਮਾਰ ਅਤੇ ਰਾਜੇਸ਼ ਕੁਮਾਰ ਖਿਲਾਫ ਸ਼ਰਾਬ ਦਾ ਮੁਕੱਦਮਾ ਥਾਣਾ ਸਿਟੀ 2 ਅਬੋਹਰ ਵਿਚ ਦਰਜ ਹੋ ਗਿਆ ਹੈ। ਰਾਜੂ ਚੌਹਾਨ ਨੇ ਉਕਤ ਮਾਮਲਾ ਰਫਾ-ਦਫਾ ਨਹੀਂ ਕਰਵਾਇਆ ਅਤੇ ਨਾ ਹੀ ਉਨ੍ਹਾਂ ਨੂੰ 1500 ਰੁਪਏ ਵਾਪਸ ਦਿੱਤੇ, ਜਿਸ 'ਤੇ ਸਾਵਿਤਰੀ ਦੇਵੀ ਦੀ ਦਰਖਾਸਤ 'ਤੇ ਮੁਕੱਦਮਾ ਨੰ. 110, 15.10.17 ਨੂੰ ਥਾਣਾ ਸਿਟੀ 2 ਅਬੋਹਰ ਰਾਜ ਕੁਮਾਰ ਰਾਜੂ ਚੌਹਾਨ ਖਿਲਾਫ ਦਰਜ ਹੋਇਆ। ਮਿਤੀ 17.10.17 ਨੂੰ ਉਕਤ ਮੁਕੱਦਮੇ ਵਿਚ ਐੱਸ. ਆਈ. ਚੰਦਰ ਸ਼ੇਖਰ ਮੁੱਖ ਅਫਸਰ ਥਾਣਾ ਸਿਟੀ 2 ਅਬੋਹਰ ਵੱਲੋਂ ਜੁਰਮ 8 ਪ੍ਰੀਵੈਨਸ਼ਨ ਆਫ ਕੁਰੱਪਸ਼ਨ ਐਕਟ, 1988 ਦਾ ਵਾਧਾ ਕੀਤਾ ਗਿਆ ਅਤੇ ਮੁਕੱਦਮਾ ਐੱਸ. ਆਈ. ਚੰਦਰ ਸ਼ੇਖਰ ਮੁੱਖ ਅਫਸਰ ਥਾਣਾ ਸਿਟੀ 2 ਅਬੋਹਰ ਵੱਲੋਂ ਤਫਤੀਸ਼ ਲਈ ਗੁਰਬਿੰਦਰ ਸਿੰਘ ਉਪ ਕਪਤਾਨ ਪੁਲਸ ਅਬੋਹਰ ਕੋਲ ਭੇਜਿਆ ਗਿਆ, ਜਿਸ 'ਤੇ 17.10.17 ਨੂੰ ਗੁਰਬਿੰਦਰ ਸਿੰਘ ਉਪ ਕਪਤਾਨ ਪੁਲਸ ਅਬੋਹਰ ਵੱਲੋਂ ਦੋਸ਼ੀ ਰਾਜ ਕੁਮਾਰ ਉਰਫ ਰਾਜੂ ਚੌਹਾਨ ਨੂੰ ਗ੍ਰਿਫਤਾਰ ਕਰ ਕੇ ਮੁਦਈ ਮੁਕੱਦਮਾ ਸਾਵਿਤਰੀ ਦੇਵੀ ਪਾਸੋਂ ਰਿਸ਼ਵਤ ਦੇ ਲਏ 1500 ਰੁਪਏ ਬਰਾਮਦ ਕੀਤੇ ਗਏ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ।


Related News