ਸਥਾਨਕ ਰੇਲਵੇ ਪੁਲਸ ਦੇ ਸੀ. ਆਈ. ਏ. ਵਿੰਗ ਨੇ ਗਾਂਜੇ ਸਮੇਤ ਇਕ ਨੂੰ ਕੀਤਾ ਕਾਬੂ

10/18/2017 3:33:26 AM

ਲੁਧਿਆਣਾ(ਵਿਪਨ)-ਸਥਾਨਕ ਰੇਲਵੇ ਪੁਲਸ ਦੇ ਸੀ. ਆਈ. ਏ. ਵਿੰਗ ਨੇ ਰੇਲਵੇ ਸਟੇਸ਼ਨ 'ਤੇ ਚੈਕਿੰਗ ਦੌਰਾਨ ਇਕ ਦੋਸ਼ੀ ਨੂੰ ਗਾਂਜੇ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸੀ. ਆਈ. ਏ. ਵਿੰਗ ਦੇ ਇੰਚਾਰਜ ਇੰਸਪੈਕਟਰ ਜਸਕਰਨ ਸਿੰਘ ਨੇ ਦੱਸਿਆ ਕਿ ਉਹ ਏ. ਐੱਸ. ਆਈ. ਪਲਵਿੰਦਰ ਸਿੰਘ ਭਿੰਡਰ ਅਤੇ ਪੁਲਸ ਪਾਰਟੀ ਦੇ ਨਾਲ ਰੇਲਵੇ ਸਟੇਸ਼ਨ 'ਤੇ ਚੈਕਿੰਗ ਕਰ ਰਹੇ ਸਨ ਕਿ ਪਲੇਟਫਾਰਮ ਨੰ. 2, 3 'ਤੇ ਇਕ ਨੌਜਵਾਨ ਪੁਲਸ ਨੂੰ ਚੈਕਿੰਗ ਕਰਦੇ ਦੇਖ ਘਬਰਾ ਗਿਆ ਅਤੇ ਉਥੋਂ ਖਿਸਕਣ ਦਾ ਯਤਨ ਕਰਨ ਲੱਗਾ ਸ਼ੱਕ ਹੋਣ 'ਤੇ ਉਸਨੂੰ ਕਾਬੂ ਕਰ ਕੇ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ 7 ਕਿਲੋਗ੍ਰਾਮ ਦੇ ਕਰੀਬ ਗਾਂਜਾ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਪਛਾਣ ਪਿੰਡ ਪਿਪਰਾਪਾਂਤੀ ਜ਼ਿਲਾ ਖਗੜੀਆ ਬਿਹਾਰ ਦੇ ਰਹਿਣ ਵਾਲੇ ਨਵੀਨ ਸਿੰਘ ਦੇ ਰੂਪ ਵਿਚ ਹੋਈ ਜਿਸ 'ਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਕੇ ਅਦਾਲਤ 'ਚ ਪੇਸ਼ ਕੀਤਾ ਗਿਆ ਹੈ।


Related News