20 ਗ੍ਰਾਮ ਹੈਰੋਇਨ ਤੇ ਪਿਸਤੌਲ ਸਣੇ ਭਗੌੜਾ ਗ੍ਰਿਫਤਾਰ

09/22/2017 6:27:33 AM

ਫਗਵਾੜਾ(ਜਲੋਟਾ)—ਫਗਵਾੜਾ ਪੁਲਸ ਵਲੋਂ ਨਾਜਾਇਜ਼ ਹੈਰੋਇਨ, ਪਿਸਤੌਲ ਤੇ ਕਾਰਤੂਸ ਸਣੇ ਇਕ ਭਗੌੜੇ ਨੂੰ ਪਿੰਡ ਮਹੇੜੂ ਦੇ ਸਰਕਾਰੀ ਹਾਈ ਸਕੂਲ ਦੇ ਕੋਲ ਸ਼ੱਕੀ ਹਾਲਤ ਵਿਚ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ।ਸਬ-ਇੰਸ. ਬਲਜਿੰਦਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਦੋਸ਼ੀ ਨੌਜਵਾਨ ਜਿਸ ਦੀ ਪਛਾਣ ਮਨੀਸ਼ ਕੁਮਾਰ ਉਰਫ ਮੰਨੂ ਪੁੱਤਰ ਮੋਹਨ ਲਾਲ ਵਾਸੀ ਮੁਹੱਲਾ ਅਬਾਦਪੁਰਾ, ਪੁਲਸ ਚੌਕੀ ਨੰਬਰ 4, ਜਲੰਧਰ ਹੈ, ਦੇ ਹਵਾਲੇ ਤੋਂ ਪੁਲਸ ਨੂੰ 20 ਗ੍ਰਾਮ ਹੈਰੋਇਨ, ਇਕ ਪਿਸਤੌਲ ਤੇ 315 ਬੋਰ ਦਾ ਕਾਰਤੂਸ ਬਰਾਮਦ ਹੋਇਆ ਹੈ। ਪੁਲਸ ਜਾਂਚ 'ਚ ਖੁਲਾਸਾ ਹੋਇਆ ਹੈ ਕਿ ਦੋਸ਼ੀ ਮਨੀਸ਼ ਕੁਮਾਰ ਮੰਨੂ 'ਤੇ ਪਹਿਲਾਂ ਜ਼ਿਲਾ ਜਲੰਧਰ ਦੀ ਪੁਲਸ ਵਲੋਂ ਨਾਜਾਇਜ਼ ਅਸਲੇ ਤੇ ਕੁੱਟਮਾਰ ਕਰਨ ਦੇ ਦੋਸ਼ ਵਿਚ ਕਈ ਕੇਸ ਦਰਜ ਹਨ। ਦੋਸ਼ੀ ਨੂੰ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ।  ਪੁਲਸ ਥਾਣਾ ਸਦਰ ਨੇ ਦੋਸ਼ੀ ਮੰਨੂ ਦੇ ਖਿਲਾਫ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।


Related News