425 ਪੇਟੀਆਂ ਸ਼ਰਾਬ ਸਣੇ 2 ਕਾਬੂ

06/25/2017 1:06:53 AM

ਭਦੌੜ(ਪ.ਪ.)- ਥਾਣਾ ਭਦੌੜ ਦੀ ਪੁਲਸ ਨੇ 425 ਪੇਟੀਆਂ ਠੇਕਾ ਸ਼ਰਾਬ ਸਣੇ 2 ਵਿਅਕਤੀਆਂ ਨੂੰ ਕਾਬੂ ਕੀਤਾ। ਥਾਣਾ ਭਦੌੜ ਦੇ ਸਬ-ਇੰਸਪੈਕਟਰ ਕਮਲਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਬੀਤੀ ਰਾਤ ਕਰੀਬ 2:30 ਵਜੇ ਬਾਜਾਖਾਨਾ ਭਦੌੜ ਮੇਨ ਰੋਡ ਤੋਂ ਪਿੰਡ ਜੰਗੀਆਣਾ ਨੂੰ ਜਾਂਦੀ ਸੜਕ 'ਤੇ ਇਕ ਕੈਂਟਰ ਪਿੰਡ ਜੰਗੀਆਣਾ ਦੇ ਸੂਏ ਦੇ ਪੁਲ ਕੋਲ ਲਾਇਆ ਨਾਕਾ ਦੇਖ ਕੇ ਪਿੱਛੇ ਵੱਲ ਨੂੰ ਮੁੜਨ ਲੱਗਿਆ ਤਾਂ ਇਸੇ ਦੌਰਾਨ ਐੱਸ.ਐੱਚ.ਸੀ. ਰਣਜੀਤ ਸਿੰਘ, ਹੌਲਦਾਰ ਨਿਰਮਲ ਸਿੰਘ ਨੇ ਸਣੇ ਸਾਥੀਆਂ ਦੀ ਮਦਦ ਨਾਲ ਕੈਂਟਰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ 425 ਪੇਟੀਆਂ ਠੇਕਾ ਸ਼ਰਾਬ ਦੇਸੀ ਬਰਾਮਦ ਹੋਈ। ਕੈਂਟਰ ਚਾਲਕ ਬੂਟਾ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਘੰਡਾਬੰਨਾ ਜ਼ਿਲਾ ਬਠਿੰਡਾ ਅਤੇ ਉਸ ਦੇ ਸਾਥੀ ਜਗਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਨਿਉਰ ਜ਼ਿਲਾ ਬਠਿੰਡਾ ਨੂੰ ਕਾਬੂ ਕਰ ਕੇ ਥਾਣਾ ਭਦੌੜ ਵਿਖੇ ਮੁਕੱਦਮਾ ਦਰਜ ਕਰਵਾਇਆ ਗਿਆ ਹੈ।


Related News