ਹੈਂ! ਪਕੌੜਿਆਂ ''ਚ ਡੱਡੂ ਹੀ ਤਲ ''ਤਾ

08/17/2017 1:24:37 AM

ਕਾਠਗੜ੍ਹ, (ਰਾਜੇਸ਼)- ਪੰਜਾਬ 'ਚ ਪੂਰਾ ਸਾਲ ਮੇਲੇ ਲੱਗਦੇ ਰਹਿੰਦੇ ਹਨ ਤੇ ਇਨ੍ਹਾਂ ਮੇਲਿਆਂ 'ਚ ਖਾਣ-ਪੀਣ ਦੀਆਂ ਚੀਜ਼ਾਂ ਦਾ ਲੋਕਾਂ ਨੂੰ ਜ਼ਿਆਦਾ ਚਾਅ ਹੁੰਦਾ ਹੈ ਪਰ ਇਨ੍ਹਾਂ ਚੀਜ਼ਾਂ ਨੂੰ ਬਣਾਉਣ ਵਾਲੇ ਸਫਾਈ ਵੱਲ ਕਿੰਨਾ ਕੁ ਧਿਆਨ ਦਿੰਦੇ ਹਨ, ਇਸ ਦਾ ਅੰਦਾਜ਼ਾ ਬੀਤੇ ਦਿਨ ਪਕੌੜਿਆਂ 'ਚੋਂ ਨਿਕਲੇ ਡੱਡੂ ਤੋਂ ਲਾਇਆ ਜਾ ਸਕਦਾ ਹੈ। ਜੀ ਹਾਂ, ਕਾਠਗੜ੍ਹ ਦੇ ਛਿੰਞ ਮੇਲੇ 'ਚ ਇਕ ਦੁਕਾਨ ਤੋਂ ਖਰੀਦੇ ਪਕੌੜਿਆਂ ਨੂੰ ਜਦੋਂ ਘਰ ਲਿਆ ਕੇ ਇਕ ਪਰਿਵਾਰ ਖਾਣ ਲੱਗਾ ਤਾਂ ਪਕੌੜਿਆਂ ਨਾਲ ਤਲਿਆ ਡੱਡੂ ਨਿਕਲਿਆ, ਜਿਸ ਨੂੰ ਦੇਖ ਕੇ ਪਰਿਵਾਰ ਦੇ ਹੋਸ਼ ਉੱਡ ਗਏ। ਪਰਿਵਾਰ ਨੇ ਦੱਸਿਆ ਕਿ ਜੇਕਰ ਪਕੌੜਿਆਂ ਨੂੰ ਖਾਣ ਨਾਲ ਕੋਈ ਵਾਰਦਾਤ ਹੋ ਜਾਂਦੀ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੁੰਦਾ। ਦੇਖਣ 'ਚ ਆਇਆ ਹੈ ਕਿ ਅਜਿਹੀਆਂ ਥਾਵਾਂ 'ਤੇ ਸਿਹਤ ਵਿਭਾਗ ਨੂੰ ਲੋਕਾਂ ਦੀ ਸਿਹਤ ਦੀ ਕੋਈ ਫਿਕਰ ਨਹੀਂ ਤੇ ਲੋਕ ਬੀਮਾਰੀਆਂ ਨੂੰ ਗਲ ਪਾ ਲੈਂਦੇ ਹਨ। ਲੋਕਾਂ ਦੀ ਮੰਗ ਹੈ ਕਿ ਮੇਲਿਆਂ ਦੌਰਾਨ ਲੱਗਣ ਵਾਲੀਆਂ ਦੁਕਾਨਾਂ 'ਤੇ ਸਫਾਈ ਪ੍ਰਤੀ ਵਿਭਾਗੀ ਚੈਕਿੰਗ ਨੂੰ ਜ਼ਰੂਰੀ ਬਣਾਇਆ ਜਾਵੇ। 


Related News