''ਕੈਰੀ ਆਨ ਜੱਟਾ'' ਦੀ ਅਦਾਕਾਰਾ ਨੇ ਕਰਵਾਇਆ ਵਿਆਹ, ਪੈ ਗਿਆ ਕਲੇਸ਼ (ਦੇਖੋ ਤਸਵੀਰਾਂ)

08/01/2015 4:40:29 PM


ਲੁਧਿਆਣਾ— ਪੰਜਾਬੀ ਫਿਲਮਾਂ ਦੀ ਅਦਾਕਾਰਾ ਅੰਸ਼ੂ ਸਾਹਨੀ ਨੇ ਬਿਨਾਂ ਤਲਾਕ ਲੈ ਦੂਜਾ ਵਿਆਹ ਕਰਵਾ ਲਿਆ ਹੈ, ਜਿਸ ''ਤੇ ਉਸ ਦੇ ਪਹਿਲੇ ਪਤੀ ਨੇ ਉਸ ''ਤੇ ਧੋਖਾਧੜੀ ਦਾ ਮੁਕੱਦਮਾ ਠੋਕ ਦਿੱਤਾ ਹੈ। ਅੰਸ਼ੂ ਸਾਹਨੀ ''ਕੈਰੀ ਆਨ ਜੱਟਾ'' ਵਰਗੀ ਸੁਪਰਹਿੱਟ ਪੰਜਾਬੀ ਫਿਲਮ ਸਮੇਤ ਕਈ ਪੰਜਾਬੀ ਫਿਲਮਾਂ ਵਿਚ ਅਭਿਨੈ ਕਰ ਚੁੱਕੀ ਹੈ ਅਤੇ ਇਕ ਪੰਜਾਬੀ ਮਨੋਰੰਜਕ ਸ਼ੋਅ ''ਪ੍ਰੀਤੋ ਟਾਪ 10'' ਰਾਹੀਂ ''ਪ੍ਰੀਤੋ'' ਦੇ ਨਾਂ ਨਾਲ ਮਸ਼ਹੂਰ ਹੈ। ਅੰਸ਼ੂ ਦੇ ਪਹਿਲੇ ਪਤੀ ਨੇ ਉਸ ਦੀ ਮਾਂ ਨੀਲਮ ਸਾਹਨੀ ਅਤੇ ਉਸ ਦੇ ਮਾਮਾ ਦੀਪਕ ਕਪੂਰ ਨੂੰ ਵੀ ਨਾਮਜ਼ਦ ਕੀਤਾ ਹੈ। ਅੰਸ਼ੂ ਦੇ ਪਹਿਲੇ ਪਤੀ ਹਰਜਿੰਦਰ ਸੋਢੀ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਦੀ ਪਤਨੀ ਅੰਸ਼ੂ ਨੇ ਉਸ ਤੋਂ ਤਲਾਕ ਲਏ ਬਿਨਾਂ ਹੀ ਮੋਹਾਲੀ ਦੇ ਇਕ ਵਿਅਕਤੀ ਨਾਲ ਦੂਜਾ ਵਿਆਹ ਕਰਵਾ ਲਿਆ ਹੈ। ਉਸ ਨੇ ਪੁਲਸ ਨੂੰ ਕਈ ਸਬੂਤ ਵੀ ਪੇਸ਼ ਕੀਤੇ ਹਨ।
ਜਾਣਕਾਰੀ ਮੁਤਾਬਕ ਧਾਂਦੜਾ ਰੋਡ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਸੋਢੀ ਨੇ ਆਪਣੀ  ਸ਼ਿਕਾਇਤ ਵਿਚ ਦੱਸਿਆ ਕਿ 2006 ਵਿਚ ਉਸ ਦਾ ਵਿਆਹ ਅੰਸ਼ੂ ਸਾਹਨੀ ਨਾਲ ਪੂਰੇ ਰੀਤਿ-ਰਿਵਾਜ਼ਾਂ ਨਾਲ ਹੋਇਆ ਸੀ।  ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੇ ਰਿਸ਼ਤਿਆਂ ''ਚ ਖੱਟਾਸ ਆ ਗਈ ਤੇ ਉਹ ਉਸ ਨੂੰ ਛੱਡ ਕੇ ਵਾਪਸ ਚੰਡੀਗੜ੍ਹ ਚਲੀ ਗਈ ਅਤੇ ਅਦਾਲਤ ਵਿਚ ਤਲਾਕ ਦਾ ਕੇਸ ਪਾ ਦਿੱਤਾ, ਜੋ ਕਿ ਅਜੇ ਵੀ ਵਿਚਾਰਅਧੀਨ ਹੈ ਪਰ ਦੋ ਸਾਲ ਪਹਿਲਾਂ ਅੰਸ਼ੂ ਨੇ ਬਿਨਾਂ ਦੱਸੇ ਦੂਜਾ ਵਿਆਹ ਕਰਵਾ ਲਿਆ। ਲੁਧਿਆਣਾ ਪੁਲਸ ਨੇ ਜਾਂਚ ਕੀਤੀ ਤਾਂ ਦੋਸ਼ ਸਹੀ ਨਿਕਲੇ, ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ ਅਤੇ ਅੰਸ਼ੂ ਸਾਹਨੀ, ਉਸ ਦਾ ਮਾਂ ਨੀਲਮ ਸਾਹਨੀ ਅਤੇ ਮਾਮਾ ਦੀਪਕ ਕਪੂਰ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ।


Kulvinder Mahi

News Editor

Related News