ਦੇਖੋ ਕਿਵੇਂ ਜਾਨਵਰਾਂ ਨੇ ਕਾਇਮ ਕੀਤੀ ਦੋਸਤੀ ਦੀ ਮਿਸਾਲ, ਇਕ ਨੇ ਕਿਵੇਂ ਬਚਾਈ ਦੂਜੇ ਦੀ ਜਾਨ?

06/26/2017 3:01:54 PM

ਲੁਧਿਆਣਾ — ਕਹਿੰਦੇ ਹਨ ਦੋਸਤ ਹੀ ਦੋਸਤ ਦੇ ਕੰਮ ਆਉਂਦਾ ਹੈ। ਦੋਸਤੀ ਦਾ ਇਹ ਨਜ਼ਾਰਾ ਐਤਵਾਰ ਨੂੰ ਦੇਖਣ ਨੂੰ ਮਿਲਿਆ। ਸ਼ਹਿਰ ਦੇ ਸਾਊਥ ਸਿਟੀ ਇਲਾਕੇ 'ਚ ਨਹਿਰ ਦੇ ਅੰਦਰ ਉਤਰ ਕੇ ਮਸਤੀ ਕਰ ਰਹੀ ਹਥਨੀ ਲਕਸ਼ਮੀ ਦੇ ਅੰਦਾਜ਼ ਨੂੰ ਦੇਖ ਕੇ ਕਿਸੇ ਤਜ਼ੁਰਬੇਕਾਰ ਨੇ ਇਹ ਗੱਲ ਕਹੀ। ਹੋਇਆ ਕੁਝ ਇਸ ਤਰ੍ਹਾਂ ਕਿ ਢਲੇਵਾਲ ਇਲਾਕੇ ਦਾ ਮਹਾਵਤ ਰਾਜ ਕਰੀਬ ਤੀਹ ਸਾਲ ਪਹਿਲਾਂ ਤੋਂ ਬੜੇ ਲਾਡ ਪਿਆਰ ਨਾਲ ਪਾਲੀ ਹਥਨੀ ਲਕਸ਼ਮੀ ਨੂੰ ਸੈਰ ਕਰਾਉਣ ਨਹਿਰ 'ਤੇ ਲੈ ਆਇਆ ਸੀ।
ਲਕਸ਼ਮੀ ਨਹਿਰ 'ਚ ਉਤਰੀ ਤਾਂ ਬੱਚਿਆਂ ਦੀ ਤਰ੍ਹਾਂ ਠੰਡੇ-ਠੰਡੇ ਪਾਣੀ 'ਚ ਮਸਤੀ ਕਰਦੇ ਹੋਏ ਫਸ ਗਈ ਤੇ ਬਾਹਰ ਨਹੀਂ ਨਿਕਲ ਪਾਈ। ਮਹਾਵਤ ਰਾਜ ਉਸ ਦੇ ਮਨਪੰਸਦ ਫਲ ਵੀ ਨਹਿਰ ਕਿਨਾਰੇ ਲੈ ਆਇਆ ਪਰ ਲਕਸ਼ਮੀ ਬਹਾਰ ਆਉਣ 'ਚ ਕਾਮਯਾਬ ਨਹੀਂ ਰਹੀ। ਇਹ ਨਜ਼ਾਰਾ ਵੇਖਣ ਵਾਲਿਆਂ ਦੀ ਭੀੜ ਜੁੱਟ ਗਈ। ਫਿਰ ਅਚਾਨਕ ਮਹਾਵਤ ਨੂੰ ਯਾਦ ਆਇਆ ਤਾਂ ਉਸ ਨੇ ਝਟਪਟ ਲਕਸ਼ਮੀ ਦੀ ਸਹੇਲੀ 'ਲੱਲੀ' ਨੂੰ ਦੂਜੇ ਮਹਾਵਤ ਤੋਂ ਮੌਕੇ 'ਤੇ ਬੁਲਵਾਇਆ। ਫਿਰ ਕੀ ਸੀ, ਲੱਲੀ ਆਈ ਤੇ ਉਸ ਨੇ ਬੜੇ ਪਿਆਰ ਨਾਲ ਲਕਸ਼ਮੀ ਨੂੰ ਆਵਾਜ਼ ਲਗਾਈ ਤਾਂ ਉਹ ਪੂਰਾ ਜ਼ੋਰ ਲਗਾ ਕੇ ਕਿਸੇ ਤਰ੍ਹਾਂ ਨਹਿਰ ਤੋਂ ਬਾਹਰ ਨਿਕਲ ਆਈ।


Related News