ਹੁਣ ਦੋ ਬੱਚਿਆਂ ਸਮੇਤ 3 ਨੂੰ ਸਟ੍ਰੇਅ ਡਾਗਜ਼ ਨੇ ਵੱਢਿਆ

Friday, April 21, 2017 8:03 AM
ਹੁਣ ਦੋ ਬੱਚਿਆਂ ਸਮੇਤ 3 ਨੂੰ ਸਟ੍ਰੇਅ ਡਾਗਜ਼ ਨੇ ਵੱਢਿਆ

ਪਿੰਜੌਰ (ਰਾਵਤ) - ਪਿੰਜੌਰ, ਕਾਲਕਾ ਤੇ ਆਸ-ਪਾਸ ਦੇ ਇਲਾਕੇ ਵਿਚ ਡਾਗ ਬਾਈਟ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਇਕ ਪਾਸੇ ਜਿਥੇ ਡਾਗ ਬਾਈਟ ਦੇ ਮਾਮਲਿਆਂ ਵਿਚ ਰੋਜ਼ਾਨਾ ਵਾਧਾ ਹੋ ਰਿਹਾ ਹੈ, ਉਥੇ ਹੀ ਦੂਸਰੇ ਪਾਸੇ ਨਗਰ ਨਿਗਮ ਪ੍ਰਸ਼ਾਸਨ ਇਸ ਮਾਮਲੇ ਵਿਚ ਗੰਭੀਰ ਦਿਖਾਈ ਨਹੀਂ ਦੇ ਰਿਹਾ ਹੈ। ਇਸ ਦਾ ਨਤੀਜਾ ਵੀਰਵਾਰ ਨੂੰ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਪਿੰਜੌਰ ਸਥਿਤ ਪੀ. ਐੱਚ. ਸੀ. ਵਿਚ ਡਾਗ ਬਾਈਟ ਦੇ 3 ਨਵੇਂ ਮਾਮਲੇ ਪਹੁੰਚੇ।
ਹਸਪਤਾਲ ਤੋਂ ਪ੍ਰ੍ਰਾਪਤ ਜਾਣਕਾਰੀ ਅਨੁਸਾਰ ਪਿੰਜੌਰ ਦੇ 26 ਸਾਲ ਦੇ ਵਿਸ਼ਵਕਰਮਾ ਕਾਲੋਨੀ ਵਿਚ ਰਹਿਣ ਵਾਲੇ ਸਤੀਸ਼ ਕੁਮਾਰ, 12 ਸਾਲ ਦੇ ਸੀ. ਆਰ. ਪੀ. ਐੱਫ. ਕੈਂਪਸ ਵਿਚ ਰਹਿਣ ਵਾਲੇ ਸਾਹਿਲ ਸਮੇਤ ਪਿੰਜੌਰ ਦੇ 7 ਸਾਲ ਦੇ ਪ੍ਰਿੰਸ ਪੀ. ਐੱਚ. ਸੀ. ''ਚ ਡਾਗ ਬਾਈਟ ਦਾ ਇਲਾਜ ਕਰਵਾਉਣ ਪਹੁੰਚੇ। ਧਿਆਨਯੋਗ ਹੈ ਕਿ ਬੀਤੇ ਐਤਵਾਰ ਨੂੰ ਵਾਰਡ ਨੰਬਰ 6 ਸਥਿਤ ਸੂਰਜਪੁਰ ਦੀਆਂ ਦੋ ਸੜਕਾਂ ''ਤੇ ਇਕ ਕੁੱਤੇ ਨੇ ਇਕ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਵੱਢਿਆ ਸੀ। ਇਸ ਤੋਂ ਬਾਅਦ ਮੰਗਲਵਾਰ ਨੂੰ ਕਾਲਕਾ ਦੇ ਪਹਿਲੇ ਦਿਨ ਸਕੂਲ ਜਾ ਰਹੇ ਇਕ ਚਾਰ ਸਾਲ ਦੇ ਬੱਚੇ ਨੂੰ ਆਵਾਰਾ ਕੁੱਤੇ ਨੇ ਵੱਢ ਲਿਆ ਸੀ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!