ਪ੍ਰੀ-ਨਰਸਰੀ ਕਲਾਸਾਂ ਸਰਕਾਰੀ ਪ੍ਰਾਇਮਰੀ ਸਕੂਲਾਂ ''ਚ ਖੋਲ੍ਹੇ ਜਾਣ ''ਤੇ ਆਂਗਣਵਾੜੀ ਮੁਲਾਜ਼ਮ ਦੇਣਗੇ ਧਰਨਾ

09/22/2017 6:02:43 PM


ਜਲੰਧਰ(ਰਾਣਾ) - ਪੰਜਾਬ ਸਰਕਾਰ ਵੱਲੋਂ ਪ੍ਰੀ-ਨਰਸਰੀ ਕਲਾਸਾਂ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਖੋਲ੍ਹੇ ਜਾਣ ਕਾਰਨ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਭੋਗਪੁਰ ਵੱਲੋਂ ਤਿੱਖਾ ਵਿਰੋਧ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮਿਲੀ ਹੈ ਕਿ ਬਲਾਕ ਪ੍ਰਧਾਨ ਪ੍ਰਿਤਪਾਲ ਕੌਰ ਮਝੈਲ ਨੇ ਦੱਸਿਆ ਕਿ ਸਰਕਾਰ ਦੇ ਫੈਸਲੇ ਖਿਲਾਫ ਯੂਨੀਅਨ ਦੀ ਸੂਬਾ ਪ੍ਰਧਾਨ ਸ੍ਰੀਮਤੀ ਹਰਗੋਬਿੰਦ ਦੀ ਅਗਵਾਈ 'ਚ 25 ਸੰਤਬਰ ਤੋਂ ਬਲਾਕ ਪੱਧਰੀ ਧਰਨੇ ਦੇ ਕੇ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ। ਸਾਰੇ ਹੀ ਵਰਕਰ ਅਤੇ ਹੈਲਪਰ ਧਰਨੇ ਦੌਰਾਨ ਸਿਰਾਂ 'ਤੇ ਕਾਲੀਆਂ ਚੁੰਨੀਆਂ ਲੈਣਗੀਆਂ। ਉਨ੍ਹਾਂ ਕਿਹਾ ਕਿ ਜੱਥੇਬੰਦੀ ਸਰਕਾਰ ਦੇ ਫੈਸਲੇ ਜਾ ਸਖ਼ਤ ਵਿਰੋਧ ਕਰੇਗੀ। 
ਉਨ੍ਹਾਂ ਮੰਗ ਕੀਤੀ ਕਿ ਵਰਕਰਾਂ ਨੂੰ ਨਰਸਰੀ ਦੇ ਅਧਿਆਪਕ ਦਾ ਦਰਜਾ ਦਿੱਤਾ ਜਾਵੇ ਅਤੇ ਪ੍ਰੀ-ਨਰਸਰੀ ਕਲਾਸਾਂ ਆਂਗਨਵਾੜੀ ਦੇ ਸੈਂਟਰਾਂ 'ਚ ਹੀ ਲਈਆਂ ਜਾਣ। ਜੇਕਰ ਸਰਕਾਰ ਨੇ ਇਹ ਮੰਗਾਂ ਨਾ ਮੰਨਣ 'ਤੇ ਤਿੱਖਾ ਅੰਦੋਲਨ ਕਰਨ ਲਈ ਕਿਹਾ ਹੈ। ਇਸ ਵਰਕਰਾਂ ਦੀ ਮੀਟਿੰਗ 'ਚ ਪ੍ਰਿਤਪਾਲ ਕੌਰ ਮਝੈਲ, ਸਤਵੰਤ ਕੌਰ, ਸੁਖਵੀਰ ਕੌਰ, ਪਰਮਜੀਤ ਕੌਰ ਆਦਿ ਹੋਰ ਵੀ ਮੈਂਬਰ ਹਾਜ਼ਰ ਸਨ।


Related News