ਅਰਾਜਕਤਾ ਤੇ ਕੱਟੜਵਾਦ ਫੈਲਾਉਣ ਵਾਲੀਆਂ ਤਾਕਤਾਂ ਨੂੰ ਮੂੰਹ-ਤੋੜ ਜਵਾਬ ਦੇਣਾ ਹੋਵੇਗਾ : ਸੁਸ਼ੀਲ ਰਿੰਕੂ

08/18/2017 10:37:25 AM


ਜਲੰਧਰ(ਚੋਪੜਾ) - ਸੁਤੰਤਰਤਾ ਦਿਹਾੜੇ ਮੌਕੇ ਈਦਗਾਹ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਗੁਲਾਬ ਦੇਵੀ ਰੋਡ 'ਤੇ ਸਥਿਤ ਈਦਗਾਹ ਵਿਚ ਪ੍ਰਧਾਨ ਨਾਸਿਰ ਸਲਮਾਨੀ ਦੀ ਪ੍ਰਧਾਨਗੀ ਹੇਠ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵੈਸਟ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸੁਸ਼ੀਲ ਰਿੰਕੂ ਨੇ ਤਿਰੰਗਾ ਲਹਿਰਾਇਆ। ਰਿੰਕੂ ਨੇ ਸਮੂਹ ਮੁਸਲਿਮ ਭਾਈਚਾਰੇ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਇਕ ਵਾਰ ਫਿਰ ਦੇਸ਼ ਵਿਚ ਅਰਾਜਕਤਾ ਤੇ ਕੱਟੜਵਾਦ ਫੈਲਾਉਣ ਵਾਲੀਆਂ ਤਾਕਤਾਂ ਸਿਰ ਚੁੱਕਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ, ਜਿਨ੍ਹਾਂ ਦਾ ਸਾਨੂੰ ਮੂੰਹ-ਤੋੜ ਜਵਾਬ ਦੇਣਾ ਹੋਵੇਗਾ ਤਾਂ ਜੋ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕੋਈ ਤਾਕਤ ਤੋੜ ਨਾ ਸਕੇ। ਨਾਸਿਰ ਸਲਮਾਨੀ ਨੇ ਕਿਹਾ ਕਿ ਅੱਜ ਅਸੀਂ ਸਹੁੰ ਚੁੱਕੀਏ ਕਿ ਭਾਰਤ ਦੇ ਇਕ ਜ਼ਿੰਮੇਵਾਰ ਨਾਗਰਿਕ ਮੰਨਦਿਆਂ ਤੇ ਸਮਾਜ ਪ੍ਰਤੀ ਮੁਸਲਿਮ ਆਪਣੇ ਫਰਜ਼ਾਂ ਨੂੰ ਨਿਭਾਵੇਗਾ ਤੇ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰਿਕ ਰਾਸ਼ਟਰ ਦੀ ਅਗਵਾਈ ਕਰਦਿਆਂ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਵਿਚ ਵੱਡਾ ਯੋਗਦਾਨ ਦੇਵਾਂਗੇ। ਸਲਮਾਨ ਨੇ ਕਿਹਾ ਕਿ ਜਲਦੀ ਹੀ ਈਦਗਾਰ ਦੇ ਸੁਧਾਰਨ ਦੀ ਮੁਹਿੰਮ ਸ਼ੁਰੂ ਕਰ ਕੇ ਇਸ ਦਾ ਸੁੰਦਰੀਕਰਨ ਕਰਵਾਇਆ ਜਾਵੇਗਾ। ਇਸ ਮੌਕੇ ਕਾਂਗਰਸੀ ਆਗੂ ਸੁਰਿੰਦਰ ਚੌਧਰੀ, ਜ਼ਿਲਾ ਕਾਂਗਰਸ ਸ਼ਹਿਰੀ ਦੇ ਸੀਨੀਅਰ ਉਪ ਪ੍ਰਧਾਨ ਜਗਦੀਸ਼ ਸਮਰਾਏ, ਆਯੂਬ ਖਾਨ, ਐਡਵੋਕੇਟ ਨਈਮ ਖਾਨ, ਗਯੂਬ ਸਲਮਾਨੀ, ਅਕਬਰ ਅਲੀ, ਕਲੀਮ ਸਲਮਾਨੀ, ਤਸਲੀਮ ਅੰਸਾਰੀ, ਨਸੀਮ ਸਲਮਾਨੀ, ਨੌਸਾਦ ਤੌਫੀਕ ਤੇ ਹੋਰ ਵੀ ਮੌਜੂਦ ਸਨ।


Related News