'ਗੁੱਤਾਂ' ਕੱਟਣ ਵਾਲੀ ਚੁੜੈਲ ਨੇ ਅੰਮ੍ਰਿਤਧਾਰੀ ਗੁਰਸਿੱਖ ਦੇ ਕੱਟੇ ਕੇਸ, ਪਿੰਡ 'ਚ ਦਹਿਸ਼ਤ, ਭੰਬਲਭੂਸੇ ਚ ਪੰਜਾਬ ਪੁਲਸ (ਤ

08/16/2017 3:29:23 PM

ਸਮਰਾਲਾ (ਗਰਗ) : ਦੇਸ਼ ਦੇ ਕਈ ਸੂਬਿਆਂ 'ਚ ਗੁੱਤ ਕੱਟੇ ਜਾਣ ਦੀਆਂ ਘਟਨਾਵਾਂ ਤੋਂ ਬਾਅਦ ਪੰਜਾਬ 'ਚ ਵੀ ਦਾਖਲ ਹੋਈ ਕਥਿਤ 'ਚੁੜੇਲ' ਨੂੰ ਕਾਬੂ ਕਰਨ 'ਚ ਜੁੱਟੀ ਸੂਬਾ ਪੁਲਸ ਨੂੰ ਹੁਣ ਤੱਕ ਅਸਫ਼ਲਤਾ ਹੀ ਹੱਥ ਲੱਗੀ ਹੈ। ਸੂਬੇ 'ਚ ਔਰਤਾਂ ਦੀਆਂ ਗੁੱਤਾਂ ਕੱਟੇ ਜਾਣ ਦੀਆਂ ਘਟਨਾਵਾਂ ਵਾਪਰਨ ਮਗਰੋਂ ਇਸ ਡੂੰਘੇ ਭੇਤ  ਨੂੰ ਸੁਲਝਾਉਣ ਲਈ ਭਾਵੇ ਡੀ.ਜੀ.ਪੀ. ਪੰਜਾਬ ਨੇ ਸਾਰੇ ਜ਼ਿਲਾ ਪੁਲਸ ਕਪਤਾਨਾਂ ਨੂੰ ਇਸ ਤਰ੍ਹਾਂ ਦੀ ਕਿਧਰੇ ਵੀ ਵਾਪਰਨ ਵਾਲੀ ਘਟਨਾ ਦੀ ਬਾਰੀਕੀ ਨਾਲ ਜਾਂਚ ਕਰਕੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਕੇ ਲੋਕਾਂ ਨੂੰ ਅਫ਼ਵਾਹਾਂ ਤੋਂ ਸੂਚੇਤ ਕਰਨ ਦੇ ਹੁਕਮ ਜਾਰੀ ਕੀਤੇ ਸਨ ਪਰ ਪੁਲਸ ਦੇ ਹੱਥ ਵੀ ਕੋਈ ਸੁਰਾਗ ਨਾ ਲੱਗਣ 'ਤੇ ਹੁਣ ਲੋਕਾਂ ਅੰਦਰ ਭਾਰੀ ਡਰ ਅਤੇ ਸਹਿਮ ਫੈਲ ਗਿਆ ਹੈ। ਅੱਜ ਵਾਪਰੀ ਇਕ ਹੋਰ ਘਟਨਾ 'ਚ ਸਮਰਾਲਾ ਇਲਾਕੇ 'ਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਨੇੜਲੇ ਪਿੰਡ ਲੋਪੋਂ ਵਿਖੇ ਇਕ ਗੁਰਸਿੱਖ ਵਿਅਕਤੀ ਦੇ ਕੇਸ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਲੋਪੋਂ ਵਿਖੇ ਰਹਿੰਦੇ ਰੇਲਵੇ ਵਿਭਾਗ ਦੇ ਮੁਲਾਜ਼ਮ ਗੁਰਸਿੱਖ 50 ਸਾਲਾ ਵਿਅਕਤੀ ਸਵਰਨ ਸਿੰਘ   ਆਪਣੇ ਘਰ ਦੇ ਵਿਹੜੇ ਵਿੱਚ ਸੁੱਤਾ ਪਿਆ ਸੀ, ਜਦ ਉਠਿਆ ਤਾਂ ਉਸ ਦੇ ਸਿਰ ਦੇ ਵਾਲ ਕੱਟੇ ਹੋਏ ਡਿਗੇ ਪਏ ਸਨ। ਸਵੇਰੇ 5 ਵਜੇ ਵਾਪਰੀ ਇਸ ਘਟਨਾ ਮਗਰੋਂ ਪੂਰੇ ਪਿੰਡ ਵਿੱਚ ਹਫੜਾ-ਦਫੜੀ ਮੱਚ ਗਈ ਅਤੇ ਲੋਕਾਂ ਅੰਦਰ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਇਸ ਸਬੰਧੀ ਸਵਰਨ ਸਿੰਘ ਦੇ ਪਰਿਵਾਰ ਨੇ ਪੰਚਾਇਤ ਨੂੰ ਸੂਚਿਤ ਕੀਤਾ। ਪੰਚਾਇਤ ਸਮੇਤ ਅਨੇਕਾਂ ਪਿੰਡ ਵਾਸੀ ਸਵਰਨ ਸਿੰਘ ਦੇ ਘਰ ਇਕੱਠੇ ਹੋ ਗਏ ਅਤੇ ਲੋਕਾਂ ਨੂੰ ਮੌਕੇ 'ਤੇ ਕਿਧਰੇ ਵੀ ਘਟਨਾ ਨਾਲ ਜੁੜਿਆ ਕੋਈ ਸੁਰਾਗ ਨਹੀਂ ਮਿਲਿਆ। ਇਸ ਮਗਰੋਂ ਸਮਰਾਲਾ ਪੁਲਸ ਨੂੰ ਇਤਲਾਹ ਦਿੱਤੀ ਗਈ ਅਤੇ ਫੌਰਨ ਐੱਸ.ਐੱਚ.ਓ. ਸੰਜੇ ਕੁਮਾਰ ਘਟਨਾ ਵਾਲੀ ਥਾਂ 'ਤੇ ਪੰਹੁਚੇ। ਪੁਲਸ ਨੇ ਮੌਕੇ 'ਤੇ ਜਾਂਚ ਦੌਰਾਨ ਵੇਖਿਆ ਕਿ ਸਵਰਨ ਸਿੰਘ ਦੇ ਕੇਸ ਅੱਲਗ ਹੋਏ ਪਏ ਸਨ ਪਰ ਕਿਧਰੇ ਵੀ ਕੈਂਚੀ ਜਾ ਕੋਈ ਹੋਰ ਤੇਜ਼ਧਾਰ ਚੀਜ ਨਜ਼ਰ ਨਹੀਂ ਆਈ। ਪੁਲਸ ਨੇ ਇਸ ਘਟਨਾ ਸੰਬੰਧੀ ਡੀ. ਡੀ. ਆਰ. ਦਰਜ ਕਰਦੇ ਹੋਏ ਪੜਤਾਲ ਸ਼ੁਰੂ ਕਰ ਦਿੱਤੀ ਹ ੈਪਰ ਪੁਲਸ ਦੇ ਹੱਥ ਪੱਲੇ ਕੁਝ ਨਹੀਂ ਲੱਗਾ ਹੈ।


Related News